ਕੁਰਾਲੀ (ਪ੍ਰੀਤ ਪੱਤੀ) : ਨਗਰ ਕੌਂਸਲ ਕੁਰਾਲੀ ਵਿਖੇ ਸਥਾਪਿਤ ਕੀਤੇ ਗਏ 100 ਫੁੱਟ ਉੱਚੇ ਰਾਸ਼ਟਰੀ ਤਿਰੰਗੇ ਨੂੰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਅਤੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਬਹਾਦਰ ਸਿੰਘ ਓਕੇ ਵੱਲੋਂ ਸਾਂਝੇ ਤੌਰ ’ਤੇ ਰਾਸ਼ਟਰ ਅਰਪਣ ਕੀਤਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਵਿੱਚ ਇਸ ਵਿਸ਼ਾਲ ਤਿਰੰਗੇ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਤਿਰੰਗਾ ਦੇਸ਼ ਦੀ ਸ਼ਾਨ ਅਤੇ ਹਰ ਭਾਰਤੀ ਲਈ ਮਾਣ ਦਾ ਪ੍ਰਤੀਕ ਹੈ। ਨਗਰ ਕੌਂਸਲ ਕੁਰਾਲੀ ਵਿਖੇ ਲਗਾਇਆ ਗਿਆ ਇਹ 100 ਫੁੱਟ ਉੱਚਾ ਤਿਰੰਗਾ ਸ਼ਹਿਰ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਦੂਰੋਂ ਵੀ ਨਜ਼ਰ ਆਵੇਗਾ ਅਤੇ ਕੁਰਾਲੀ ਦੀ ਇੱਕ ਵੱਖਰੀ ਪਹਿਚਾਣ ਬਣੇਗਾ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਲਗਭਗ 5 ਕਿਲੋਮੀਟਰ ਦੀ ਦੂਰੀ ਤੋਂ ਦਿਖਾਈ ਦੇਣ ਦੀ ਸਮਰੱਥਾ ਰੱਖਦਾ ਹੈ, ਜੋ ਕੁਰਾਲੀ ਵਾਸੀਆਂ ਲਈ ਮਾਣ ਵਾਲੀ ਗੱਲ ਹੈ।
ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਨੇ ਪਰਮਿੰਦਰ ਸਿੰਘ ਗੋਲਡੀ ਦਾ ਸਵਾਗਤ ਕਰਦਿਆਂ ਕਿਹਾ ਕਿ 100 ਫੁੱਟ ਉੱਚਾ ਤਿਰੰਗਾ ਕੁਰਾਲੀ ਦੀ ਸ਼ਾਨ ਵਿੱਚ ਹੋਰ ਵਾਧਾ ਕਰੇਗਾ। ਉਨ੍ਹਾਂ ਕੁਰਾਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਸੁੰਦਰਤਾ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਪਰਮਿੰਦਰ ਸਿੰਘ ਗੋਲਡੀ ਨੇ ਨਗਰ ਕੌਂਸਲ ਵਿਖੇ ਕੌਂਸਲਰਾਂ ਅਤੇ ਸਮੂਹ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਕੌਂਸਲਰਾਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਦੀ ਮੀਤ ਪ੍ਰਧਾਨ ਸ੍ਰੀਮਤੀ ਸ਼ਮਾਂ ਕਾਲੀਆ, ਕਾਰਜ ਸਾਧਕ ਅਫਸਰ ਰਜਨੀਸ਼ ਸੂਦ, ਕੌਂਸਲਰ ਸ਼ਾਲੂ ਧੀਮਾਨ, ਕੌਂਸਲਰ ਡਾ. ਅਸ਼ਵਨੀ ਸ਼ਰਮਾ, ਕੌਂਸਲਰ ਰਮਾਕਾਂਤ ਕਾਲੀਆ, ਹੈਪੀ ਧੀਮਾਨ, ਸਾਬਕਾ ਕੌਂਸਲਰ ਨੰਦੀਪਾਲ ਬਾਂਸਲ, ਕੌਂਸਲਰ ਹਰਪ੍ਰੀਤ ਕੌਰ ਬਿੰਦਰਖੀਆ, ਗੁਰਸ਼ਰਨ ਸਿੰਘ ਬਿੰਦਰਖੀਆ, ਵੀਨੀਤ ਕਾਲੀਆ, ਕੌਂਸਲਰ ਡਾ. ਨੀਤੀ ਕਾਲੀਆ, ਕੌਂਸਲਰ ਪ੍ਰਦੀਪ ਰੂੜਾ, ਰਜਨੀਸ਼ ਸ਼ੁਕਲਾ, ਰਿੰਕੂ ਟੰਡਨ, ਅਮਨਦੀਪ ਸਿੰਘ ਰੌਕੀ, ਰਾਣਾ ਬਿਕਰਮ ਸਿੰਘ ਬਿੱਕਾ, ਐਸ.ਐਚ.ਓ. ਇੰਸਪੈਕਟਰ ਹਰਸ਼ ਮੋਹਨ ਗੋਤਮ ਸਮੇਤ ਸਮੂਹ ਨਗਰ ਕੌਂਸਲਰ, ਅਧਿਕਾਰੀ, ਸਮੂਹ ਸਟਾਫ਼, ਆਮ ਆਦਮੀ ਪਾਰਟੀ ਦੇ ਆਗੂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।