ਖਰੜ (ਪ੍ਰੀਤ ਪੱਤੀ) : ਜ਼ਿਲ੍ਹਾ ਐਸ.ਏ.ਐਸ.ਨਗਰ ਮੋਹਾਲੀ ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ ਹੈ । ਜ਼ਿਲ੍ਹਾ ਜਾਂਚ ਕਮੇਟੀ ਐਸਿਡ ਵਰਮਨ ਦੇ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ੍ਰੀ ਆਲ ਇੰਡੀਆ ਕਾਂਗਰਸ ਕਮੇਟੀ ਐ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਰਜਿੰਦਰ ਪਾਲ ਗੌਤਮ ਜੀ ਤੇ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਲੱਕੀ ਪੱਖੋਂ 'ਤੇ ਕੋਆਰਡੀਨੇਟਰ ਸੁਧੀਰ ਚੌਧਰੀ ਜੀ ਵੱਲੋਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੀਤੀ ਗਈ ਹੈ । ਇਸ ਮੀਟਿੰਗ ਦੇ ਵਿੱਚ ਤਰਨ ਤਾਰਨ ਤੇ ਲੁਧਿਆਣੇ ਜਿਲ੍ਹੇ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੇ ਸੰਬੰਧ ਦੇ ਵਿੱਚ ਛੇੜਛਾੜ ਕਰਨ ਦੇ ਸਬੰਧੀ ਵਿੱਚ ਇਹ ਮੀਟਿੰਗ ਕੀਤੀ ਗਈ ਹੈ। ਐ.ਸੀ. ਸਮਾਜ ਦੇ ਲੋਕਾਂ ਦੇ ਨਾਲ ਹੋ ਰਹੇ ਜੁਲਮ ਦੇ ਸੰਬੰਧ ਵਿੱਚ ਵੀ ਵਿਸ਼ੇਸ਼ ਚਰਚਾ ਇਸ ਮੀਟਿੰਗ ਵਿੱਚ ਕੀਤੀ ਗਈ।ਮੀਟਿੰਗ ਦੇ ਵਿੱਚ ਜ਼ਿਲ੍ਹਾ ਐਸ.ਐਸ.ਨਗਰ ਮੋਹਾਲੀ ਦੇ ਵਿਖੇ ਇਹ ਐ.ਸੀ. ਡਿਪਾਰਟਮੈਂਟ ਤੇ ਲੋਕਾਂ ਨੂੰ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਮਜਬੂਤ ਕਰਨ ਦੇ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੀਟਿੰਗ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਆਈਏਐਸ ਆਫਿਸਰ ਖੁਸ਼ੀ ਰਾਮ , ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਜੀ, ਈਟੀਓ ਮਨਜੀਤ ਸਿੰਘ ਜੀ, ਸਟੇਟ ਰਿਜੈਕਟਿਵ ਕਮੇਟੀ ਦੇ ਮੈਂਬਰ ਸੁਖਦੀਪ ਸਿੰਘ ਕਮਿਸ਼ਨਰ ਸਾਹਿਬ , ਅਜਰਵਰ ਸ਼ੇਰ ਸਿੰਘ, ਅਜਰਵਰ ਸੁਖਦੀਪ ਸਿੰਘ ,ਬਹੁਤ ਸਤਿਕਾਰਯੋਗ ਬਾਬੂ ਸਿੰਘ ਪਮੌਰ , ਜਨਰਲ ਸਕੱਤਰ ਹੰਸਰਾਜ ਬੂਥਗੜ੍ਹ , ਜਿਲਾ ਕਾਂਗਰਸ ਕਮੇਟੀ ਮੇਨੋਰਟੀ ਸੈਲ ਦੀ ਚੇਅਰਮੈਨ ਚੰਨੀ ਇਕਬਾਲ , ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਕੈਰੋਂ , ਵਾਈਸ ਚੇਅਰਮੈਨ ਲਖਬੀਰ ਸਿੰਘ ,ਜਨਰਲ ਸੈਕਟਰੀ ਅਮਰਜੀਤ ਸਿੰਘ , ਜਨਰਲ ਸਕੱਤਰ ਲਖਮੀ ਸਿੰਘ, ਹਰਪਾਲ ਸਿੰਘ ,ਬਲਾਕ ਚੇਅਰਮੈਨ ਰਵਿੰਦਰ ਸਿੰਘ ਮੋਹਾਲੀ ,ਬਲਾਕ ਚੇਅਰਮੈਨ ਅਰਬਨ ਤੋਂ ਰਾਮਨਾਥ ਪਾਸਮਾਨ , ਬਲਾਕ ਚੇਅਰਮੈਨ ਡੇਰਾਬੱਸੀ ਤੋਂ ਰਾਜ ਕੁਮਾਰ, ਖਰੜ ਬਲਾਕ ਦੇ ਚੇਅਰਮੈਨ ਜਸਪਾਲ ਸਿੰਘ ,ਬਲਾਕ ਚੇਅਰਮੈਨ ਮਾਜਰੀ ਬਲਾਕ ਸੁਮਿੰਦਰ ਸਿੰਘ ਬੜੋਦੀ, ਬਾਈ ਸਕੇਅਰ ਮੈਨ ਬਲਵਿੰਦਰ ਕੌਰ ,ਜਨਰਲ ਸਕੱਤਰ ਨਵਤੇਜ ਸਿੰਘ, ਰਘਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।