Wednesday, August 19, 2026
BREAKING
ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ: ਸੈਂਸੈਕਸ 325 ਅੰਕ ਟੁੱਟਿਆ ਤੇ ਨਿਵੇਸ਼ਕਾਂ ਦੇ 2 ਲੱਖ ਕਰੋੜ ਡੁੱਬੇ ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ... ਇਮਰਾਨ ਖਾਨ ਨੇ 9 ਮਹੀਨਿਆਂ ਬਾਅਦ ਆਪਣੀ ਭੈਣ ਅਤੇ ਪਤਨੀ ਨਾਲ ਕੀਤੀ ਮੁਲਾਕਾਤ ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ 'ਚ ਚਰਨਜੀਤ ਚੰਨੀ ਨਹੀਂ ਹੋਣਗੇ ਸ਼ਾਮਲ ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਪੰਜਾਬ

ਕਾਂਗਰਸ 'ਚ ਘਮਸਾਣ! ਦਿੱਲੀ 'ਚ ਵਰਕਿੰਗ ਕਮੇਟੀ ਮੀਟਿੰਗ 'ਚ ਚਰਨਜੀਤ ਚੰਨੀ ਨਹੀਂ ਹੋਣਗੇ ਸ਼ਾਮਲ

19 ਅਗਸਤ, 2026 07:03 PM

ਚੰਡੀਗੜ੍ਹ : ਪੰਜਾਬ ਕਾਂਗਰਸ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਅੱਜ ਨਵੀਂ ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਦਿੱਲੀ ਵਿਚ ਅੱਜ ਹੋਣ ਵਾਲੀ ਮੀਟਿੰਗ ਤੋਂ ਚਰਨਜੀਤ ਸਿੰਘ ਚੰਨੀ ਨੇ ਦੂਰੀ ਬਣਾ ਲਈ ਹੈ। ਦਰਅਸਲ ਖ਼ਬਰ ਸਾਹਮਣੇ ਆਈ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਮੀਟਿੰਗ ਤੋਂ ਕਿਨਾਰਾ ਕਰ ਲਿਆ ਹੈ। ਉਥੇ ਹੀ ਸੂਬਾ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਅਤੇ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਮੀਟਿੰਗ 'ਚ ਮੌਜੂਦ ਰਹਿਣਗੇ।

ਇਥੇ ਇਹ ਵੀ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਰਾਜਾ ਵੜਿੰਗ ਦੀ ਅਗਵਾਈ ਦਾ ਲਗਾਤਾਰ ਵਿਰੋਧ ਕੀਤਾ ਹੈ ਪਰ ਕਾਂਗਰਸ ਹਾਈਕਮਾਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇਹ ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਮੰਨਿਆ ਜਾ ਰਿਹਾ ਹੈ।ਚੰਨੀ ਨੇ ਆਪਣੇ ਰੁਝੇਵਿਆਂ ਅਤੇ ਜ਼ਰੂਰੀ ਕੰਮਾਂ ਦਾ ਹਵਾਲਾ ਦਿੰਦੇ ਬੈਠਕ ਤੋਂ ਦੂਰੀ ਬਣਾਈ ਹੈ, ਜਿਸ ਕਾਰਨ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

ਪੰਜਾਬ ਕਾਂਗਰਸ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਅੱਜ ਨਵੀਂ ਦਿੱਲੀ 'ਚ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ। ਰਾਸ਼ਟਰੀ ਪ੍ਰਧਾਨ ਮਲਿਕਾਰੁਜਨ ਖੜਗੇ ਅਤੇ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਦੁਪਹਿਰ 3 ਵਜੇ ਹੋਣ ਵਾਲੀ ਇਸ ਮੀਟਿੰਗ 'ਚ ਪੰਜਾਬ ਨਾਲ ਸਬੰਧਤ ਕਈ ਸੀਨੀਅਰ ਆਗੂਆਂ ਦੀ ਮੌਜੂਦਗੀ ਰਹੇਗੀ। ਸਿਆਸੀ ਤੌਰ ’ਤੇ ਇਹ ਮੀਟਿੰਗ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਕਾਂਗਰਸ ਨੂੰ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਸੰਭਾਲਣ ਦੀ ਚੁਣੌਤੀ ਦਰਪੇਸ਼ ਹੈ।

ਪਾਰਟੀ ਅੰਦਰ ਵੱਖ-ਵੱਖ ਆਗੂਆਂ ਦੇ ਧੜਿਆਂ ਵਿਚਕਾਰ ਚੱਲ ਰਹੀ ਖਿੱਚੋਤਾਣ ਦਾ ਸਿੱਧਾ ਅਸਰ ਜ਼ਮੀਨੀ ਪੱਧਰ 'ਤੇ ਪਾਰਟੀ ਦੀ ਸਰਗਰਮੀ ਅਤੇ ਸੰਗਠਨ 'ਤੇ ਪੈ ਰਿਹਾ ਹੈ। ਇਹ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਜਲਦੀ ਹੀ ਵਿਧਾਨ ਸਭਾ ਚੋਣ ਮੁਹਿੰਮ ਸ਼ੁਰੂ ਕਰਨ ਲਈ ਪੰਜਾਬ ਦਾ ਦੌਰਾ ਕਰਨਗੇ। ਉਹ ਪੰਜਾਬ ਦੇ ਆਗੂਆਂ ਨਾਲ ਇਕ ਵੱਖਰੀ ਮੀਟਿੰਗ ਕਰ ਸਕਦੇ ਹਨ।

Have something to say? Post your comment

ਅਤੇ ਪੰਜਾਬ ਖਬਰਾਂ

ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ

ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ ਸਣੇ 9 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ

ਅੰਮ੍ਰਿਤਪਾਲ ਦੀ ਸਿਹਤ ਹੋਈ ਖ਼ਰਾਬ, ਸਿਵਲ ਹਸਪਤਾਲ ਲੈ ਕੇ ਪੁੱਜੀ ਬਠਿੰਡਾ ਪੁਲਸ

ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ

ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਸਕਿੰਟਾਂ 'ਚ ਕੱਢੇ ਫਾਇਰ

ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ

ਜਲੰਧਰ 'ਚ ਵਪਾਰੀ ਤੋਂ ਕਰੀਬ 72 ਲੱਖ ਦੀ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਸਾਹਮਣੇ ਆਇਆ ਪੂਰਾ ਸੱਚ

ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਮੋਰਚਾ ਮੁਲਤਵੀ! 4 ਸਤੰਬਰ ਨੂੰ ਸਰਕਾਰ ਨਾਲ ਹੋਵੇਗੀ ਮੀਟਿੰਗ

ਹੁਣ RTI ਦੇ ਘੇਰੇ 'ਚ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਸੂਚਨਾ ਕਮਿਸ਼ਨ ਦਾ ਵੱਡਾ ਫ਼ੈਸਲਾ

ਹੁਣ RTI ਦੇ ਘੇਰੇ 'ਚ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ, ਸੂਚਨਾ ਕਮਿਸ਼ਨ ਦਾ ਵੱਡਾ ਫ਼ੈਸਲਾ

ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਆਇਆ ਪ੍ਰਤੀਕਰਮ

ਸਤੇਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਆਇਆ ਪ੍ਰਤੀਕਰਮ

ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ

ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ

ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ

ਪੰਜਾਬ : ਰੇਪ ਪੀੜਤ ਤਿੰਨ ਕੁੜੀਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ