Monday, July 27, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਰਾਸ਼ਟਰੀ

ਕਲਕੱਤਾ ਹਾਈ ਕੋਰਟ ਵੱਲੋਂ TMC ਦੀ ਪਟੀਸ਼ਨ ਖਾਰਜ: ED ਦਾ ਦਾਅਵਾ- 'ਮਮਤਾ ਬੈਨਰਜੀ ਖੁਦ ਲੈ ਗਈ ਫਾਈਲਾਂ'

14 ਜਨਵਰੀ, 2026 06:53 PM

ਕਲਕੱਤਾ : ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਆਈ-ਪੈਕ (I-PAC) ਰੇਡ ਮਾਮਲੇ 'ਚ ਤ੍ਰਿਣਮੂਲ ਕਾਂਗਰਸ (TMC) ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਦਾਲਤ 'ਚ ਇਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਏਜੰਸੀ ਨੇ ਛਾਪੇਮਾਰੀ ਦੌਰਾਨ ਕੁਝ ਵੀ ਜ਼ਬਤ ਨਹੀਂ ਕੀਤਾ, ਸਗੋਂ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਗੈਰ-ਕਾਨੂੰਨੀ ਤਰੀਕੇ ਨਾਲ ਫਾਈਲਾਂ ਆਪਣੇ ਨਾਲ ਲੈ ਗਈ ਸੀ।

ਕੀ ਹੈ ਪੂਰਾ ਮਾਮਲਾ? 

ਟੀਐੱਮਸੀ ਨੇ ਅਦਾਲਤ 'ਚ ਦੋਸ਼ ਲਾਇਆ ਸੀ ਕਿ 8 ਜਨਵਰੀ ਨੂੰ ED ਨੇ I-PAC ਦੇ ਆਈਟੀ ਹੈੱਡ ਪ੍ਰਤੀਕ ਜੈਨ ਦੇ ਦਫ਼ਤਰ 'ਤੇ ਛਾਪਾ ਮਾਰ ਕੇ ਕੁਝ ਅਹਿਮ ਦਸਤਾਵੇਜ਼ ਜ਼ਬਤ ਕੀਤੇ ਸਨ। ਹਾਲਾਂਕਿ, ED ਵੱਲੋਂ ਪੇਸ਼ ਹੋਏ ਏਐੱਸਜੀ ਰਾਜੂ ਨੇ ਅਦਾਲਤ 'ਚ ਰਿਕਾਰਡ 'ਤੇ ਕਿਹਾ ਕਿ ਏਜੰਸੀ ਨੇ ਪਾਰਟੀ ਦਫ਼ਤਰ ਤੋਂ ਕੁਝ ਵੀ ਜ਼ਬਤ ਨਹੀਂ ਕੀਤਾ ਹੈ। ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਜਦੋਂ ED ਨੇ ਕੁਝ ਜ਼ਬਤ ਹੀ ਨਹੀਂ ਕੀਤਾ, ਤਾਂ ਇਸ ਮਾਮਲੇ 'ਚ ਸੁਣਵਾਈ ਲਈ ਕੁਝ ਬਾਕੀ ਨਹੀਂ ਬਚਦਾ।

ਮਮਤਾ ਬੈਨਰਜੀ 'ਤੇ ਲੱਗੇ ਗੰਭੀਰ ਦੋਸ਼ 

ਸੁਣਵਾਈ ਦੌਰਾਨ ED ਦੇ ਵਕੀਲ ਨੇ ਦਾਅਵਾ ਕੀਤਾ ਕਿ ਜੇਕਰ ਕੋਈ ਰਿਕਾਰਡ ਗਾਇਬ ਹੋਇਆ ਹੈ, ਤਾਂ ਉਹ ਮਮਤਾ ਬੈਨਰਜੀ ਲੈ ਕੇ ਗਈ ਹੈ। ਦੱਸਿਆ ਗਿਆ ਕਿ 8 ਜਨਵਰੀ ਨੂੰ ਛਾਪੇਮਾਰੀ ਦੇ ਦੌਰਾਨ ਮਮਤਾ ਬੈਨਰਜੀ ਪ੍ਰਤੀਕ ਜੈਨ ਦੇ ਘਰ ਪਹੁੰਚੀ ਸੀ ਅਤੇ ਜਦੋਂ ਉਹ ਉੱਥੋਂ ਬਾਹਰ ਨਿਕਲੀ ਤਾਂ ਉਸਦੇ ਹੱਥ 'ਚ ਇਕ ਹਰੀ ਫਾਈਲ ਸੀ। ED ਨੇ ਸਵਾਲ ਉਠਾਇਆ ਕਿ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਨੂੰ ਪਟੀਸ਼ਨਰ ਬਣਾਇਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ।

TMC ਦੀ ਦਲੀਲ 

ਟੀਐੱਮਸੀ ਦੇ ਵਕੀਲ ਗੁਰੂਸਵਾਮੀ ਨੇ ਅਦਾਲਤ 'ਚ ਕਿਹਾ ਕਿ ਪਾਰਟੀ ਦਾ 6 ਸਾਲ ਪੁਰਾਣਾ ਸਿਆਸੀ ਡਾਟਾ ਸੁਰੱਖਿਅਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾਈ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਿਆਸੀ ਸਲਾਹਕਾਰ ਦੇ ਦਫ਼ਤਰ 'ਤੇ ਛਾਪਾ ਮਾਰਨਾ ਸ਼ੱਕ ਪੈਦਾ ਕਰਦਾ ਹੈ ਅਤੇ ਇਹ ਕਿਸੇ ਸਿਆਸੀ ਪਾਰਟੀ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਹਾਈ ਕੋਰਟ ਨੇ ED ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਫਿਲਹਾਲ ਮੁਲਤਵੀ ਕਰ ਦਿੱਤੀ ਹੈ, ਕਿਉਂਕਿ ਇਸ ਮਾਮਲੇ 'ਤੇ ਸੁਪਰੀਮ ਕੋਰਟ 'ਚ ਪਹਿਲਾਂ ਹੀ ਪਟੀਸ਼ਨ ਲਗਾਈ ਗਈ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਅਗਲੀ ਸੁਣਵਾਈ ਹੋਵੇਗੀ। ਦੂਜੇ ਪਾਸੇ, ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਕੇਂਦਰੀ ਗ੍ਰਹਿ ਮੰਤਰੀ ਦੇ ਖ਼ਿਲਾਫ਼ ਸਬੂਤ ਵਜੋਂ ਪੈਨ ਡਰਾਈਵ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ