Saturday, April 11, 2026
BREAKING
ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸਮਾਜ ਸੇਵਕ ਨਰਿੰਦਰ ਠੇਕੇਦਾਰ ਦੀ ਨੂੰਹ ਨੂੰ ਪੰਜਾਬ ਦੇ ਗਵਰਨਰ ਵਲੋਂ  ਪੀਐਚਡੀ ਦੀ ਡਿਗਰੀ ਦੇ ਕੇ ਕੀਤਾ ਸਨਮਾਨਿਤ

ਖੇਡ

'ਕਰੋ ਜਾਂ ਮਰੋ' ! ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਦਰਜ ਕਰ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਉਤਰੇਗੀ ਟੀਮ ਇੰਡੀਆ

23 ਅਕਤੂਬਰ, 2025 04:46 PM

ਭਾਰਤੀ ਟੀਮ ਪਿਛਲੇ 3 ਮੈਚਾਂ ਵਿਚ ਹਾਰ ਤੋਂ ਸਬਕ ਲੈ ਕੇ ਵੀਰਵਾਰ ਨੂੰ ਇੱਥੇ ਮਹਿਲਾ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਕੁਆਰਟਰ ਫਾਈਨਲ ਵਰਗੇ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ।

ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਜੇਕਰ ਡੀ.ਵਾਈ. ਪਾਟਿਲ ਸਟੇਡੀਅਮ ਦੇ ’ਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਦਿੰਦੀ ਹੈ ਤਾਂ ਉਹ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਚੌਥੀ ਟੀਮ ਬਣ ਜਾਵੇਗੀ ਪਰ ਜੇਕਰ ਉਹ ਪਿਛਲੇ ਤਿੰਨ ਮੈਚਾਂ ਦੀ ਤਰ੍ਹਾਂ ਗਲਤੀਆਂ ਕਰਦੀ ਹੈ ਤਾਂ ਫਿਰ ਉਹ ਅਗਰ-ਮਗਰ ਦੀ ਸਥਿਤੀ ਵਿਚ ਫਸ ਜਾਵੇਗੀ। ਜੇਕਰ ਭਾਰਤ ਨਿਊਜ਼ੀਲੈਂਡ ਹੱਥੋਂ ਹਾਰ ਜਾਂਦਾ ਹੈ ਤਾਂ ਉਸ ਨੂੰ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਇੰਗਲੈਂਡ ਦੀ ਨਿਊਜ਼ੀਲੈਂਡ ਵਿਰੁੱਧ ਅਗਲੇ ਮੈਚ ਵਿਚ ਜਿੱਤ ਲਈ ਦੁਆ ਕਰਨੀ ਪਵੇਗੀ ਤੇ ਫਿਰ ਬੰਗਲਾਦੇਸ਼ ਵਿਰੁੱਧ ਆਪਣੇ ਆਖਰੀ ਗਰੁੱਪ ਲੀਗ ਮੈਚ ਵਿਚ ਵੀ ਜਿੱਤ ਹਾਸਲ ਕਰਨੀ ਪਵੇਗੀ। ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਇੰਗਲੈਂਡ ਪਹਿਲਾਂ ਹੀ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ।

ਭਾਰਤ ਵੀ ਸੈਮੀਫਾਈਨਲ ਵਿਚ ਪਹੁੰਚਣ ਦਾ ਪ੍ਰਮੁੱਖ ਦਾਅਵੇਦਾਰ ਸੀ ਪਰ ਲਗਾਤਾਰ ਤਿੰਨ ਮੈਚ ਗਵਾਉਣ ਕਾਰਨ ਉਸਦੇ ਸਮੀਕਰਣ ਵਿਗੜ ਗਏ ਹਨ। ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੋਵਾਂ ਨੇ ਭਾਰਤ ਦੀ ਗੇਂਦਬਾਜ਼ੀ ਦੀ ਕਮਜ਼ੋਰੀ ਨੂੰ ਖੁੱਲ੍ਹ ਕੇ ਉਜਾਗਰ ਕੀਤਾ ਪਰ ਉਸ ਨੂੰ ਸਭ ਤੋਂ ਵੱਡਾ ਝਟਕਾ ਇੰਦੌਰ ਵਿਚ ਇੰਗਲੈਂਡ ਵਿਰੁੱਧ ਲੱਗਾ ਜਿੱਥੇ ਉਸ ਨੂੰ ਇਕ ਸਮੇਂ 54 ਗੇਂਦਾਂ ’ਤੇ 56 ਦੌੜਾਂ ਦੀ ਲੋੜ ਸੀ ਪਰ ਉਹ ਟੀਚੇ ਤੱਕ ਪਹੁੰਚਣ ਵਿਚ ਅਸਫਲ ਰਿਹਾ।

ਭਾਰਤ ਦੀ ਸਮੱਸਿਆ 6ਵੇਂ ਗੇਂਦਬਾਜ਼ੀ ਬਦਲ ਤੱਕ ਹੀ ਸੀਮਤ ਨਹੀਂ ਹੈ। ਉਸ ਦੀ ਟੀਮ ਘਰੇਲੂ ਧਰਤੀ ’ਤੇ ਖੇਡਣ ਦੇ ਦਬਾਅ ਨਾਲ ਨਜਿੱਠਣ ਲਈ ਵੀ ਸੰਘਰਸ਼ ਕਰ ਰਹੀ ਹੈ। ਦਬਾਅ ਵਿਚ ਭਾਰਤ ਦੀ ਕਮਜ਼ੋਰੀ ਤੇ ਵਿਸ਼ੇਸ਼ ਕਲਾ ਦੀ ਕਮੀ ਕਪਤਾਨ ਹਰਮਨਪ੍ਰੀਤ ਤੇ ਮੁੱਖ ਕੋਚ ਅਮੋਲ ਮਜੂਮਦਾਰ ਲਈ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ।

ਹੁਣ ਤੱਕ ਭਾਰਤ ਦੀ ਕੋਈ ਵੀ ਚੋਟੀ ਦੀ ਬੱਲੇਬਾਜ਼ ਮੈਚ ਖਤਮ ਕਰਨ ਲਈ ਲੰਬੇ ਸਮੇਂ ਤੱਕ ਨਹੀਂ ਟਿਕ ਸਕੀ ਹੈ। ਇਹ ਹੀ ਨਹੀਂ, ਉਸ ਦੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦਾ ਘਾਟ ਸਪੱਸ਼ਟ ਨਜ਼ਰ ਆ ਰਹੀ ਹੈ। ਅਜਿਹੀ ਸਥਿਤੀ ਵਿਚ ਭਾਰਤੀ ਬੱਲੇਬਾਜ਼ੀ ਦੀ ਮੁੱਖ ਆਧਾਰ ਰਹੀ ਹਰਮਨਪ੍ਰੀਤ ਤੇ ਫਾਰਮ ਵਿਚ ਚੱਲ ਰਹੀ ਸਮ੍ਰਿਤੀ ਮੰਧਾਨਾ ਦੀ ਤਜਰਬੇਕਾਰ ਜੋੜੀ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ।

ਭਾਰਤ ਨੇ ਆਪਣੀ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਲਈ ਪਿਛਲੇ ਮੈਚ ਵਿਚ ਜੇਮਿਮਾ ਰੋਡ੍ਰਿਗੇਜ਼ ਨੂੰ ਬਾਹਰ ਕਰ ਕੇ ਸਵਿੰਗ ਗੇਂਦਬਾਜ਼ੀ ਵਿਚ ਮਾਹਿਰ ਰੇਣੂਕਾ ਠਾਕੁਰ ਨੂੰ ਟੀਮ ਵਿਚ ਰੱਖਿਆ ਸੀ ਪਰ ਉਸਦੀ ਇਹ ਰਣਨੀਤੀ ਵੀ ਕਾਰਗਰ ਸਾਬਤ ਨਹੀਂ ਹੋਈ। ਭਾਰਤ ਜੇਕਰ ਇਸੇ ਸੁਮੇਲ ਦੇ ਨਾਲ ਉਤਰਦਾ ਹੈ ਤਾਂ ਦਬਾਅ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੀ ਹਰਲੀਨ ਦਿਓਲ ’ਤੇ ਹੋਵੇਗਾ ਜਿਹੜੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਨਹੀਂ ਬਦਲ ਸਕੀ ਹੈ।

ਇੱਥੋਂ ਦੀ ਪਿੱਚ ਰਵਾਇਤੀ ਰੂਪ ਨਾਲ ਬੱਲੇਬਾਜ਼ਾਂ ਦੇ ਅਨੁਕੂਲ ਰਹੀ ਹੈ ਪਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੂਜੀ ਪਾਰੀ ਵਿਚ ਤਰੇਲ ਦੇ ਅਸਰ ਨੂੰ ਲੈ ਕੇ ਚੌਕਸ ਰਹਿਣਾ ਪਵੇਗਾ। ਸੋਫੀ ਡਿਵਾਈਨ ਤੇ ਸੂਜੀ ਬੇਟਸ ਦੀ ਤਜਰਬੇਕਾਰ ਜੋੜੀ ਭਾਰਤ ਲਈ ਸਖਤ ਚੁਣੌਤੀ ਪੇਸ਼ ਕਰੇਗੀ। ਨਿਊਜ਼ੀਲੈਂਡ ਦੀ ਟੀਮ ਪੂਰਣ ਮੈਚ ਖੇਡਣ ਲਈ ਉਤਸ਼ਾਹਿਤ ਹੋਵੇਗੀ ਕਿਉਂਕਿ ਕੋਲੰਬੋ ਵਿਚ ਉਸਦੇ ਦੋ ਮੈਚ ਮੀਂਹ ਕਾਰਨ ਰੱਦ ਕਰ ਦਿੱਤੇ ਗਏ ਸਨ।

 

ਟੀਮਾਂ ਇਸ ਤਰ੍ਹਾਂ ਹਨ
ਭਾਰਤ :
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਪ੍ਰਤਿਕਾ ਰਾਵਲ, ਹਰਲੀਨ ਦਿਓਲ, ਰਿਚਾ ਘੋਸ਼ (ਵਿਕਟਕੀਪਰ), ਜੇਮਿਮਾ ਰੋਡ੍ਰਿਗਜ਼, ਅਮਨਜੋਤ ਕੌਰ, ਸਨੇਹ ਰਾਣਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ,ਅਰੁੰਧਤੀ ਰੈੱਡੀ, ਰੇਣੂਕਾ ਸਿੰਘ ਠਾਕੁਰ, ਸ਼੍ਰੀ ਚਰਣੀ, ਰਾਧਾ ਯਾਦਵ ਤੇ ਓਮਾ ਸ਼ੇਤਰੀ।

ਨਿਊਜ਼ੀਲੈਂਡ : ਸੋਫੀ ਡਿਵਾਈਨ (ਕਪਤਾਨ), ਇਸਾਬੇਲ ਗੇਜ (ਵਿਕਟਕੀਪਰ), ਮੈਡੀ ਗ੍ਰੀਨ, ਪੌਲੀ ਇੰਗਲਿਸ (ਵਿਕਟਕੀਪਰ),ਬੇਲਾ ਜੇਮਸ, ਜਾਰਜੀਆ ਪਿਲਮਰ, ਸੂਜੀ ਬੇਟਸ, ਬਰੂਕ ਹਾਲਿਡੇ, ਅਮੇਲੀਆ ਕੇਰ, ਈਡਨ ਕਾਰਸਨ, ਬ੍ਰੀ ਇਲਿੰਗ, ਜੈੱਸ ਕੇਰ, ਰੋਜ਼ਮੈਰੀ ਮੈਯਰ, ਹੰਨਾ ਰੋਵੇ ਤੇ ਲੀ ਤਾਹੁਹੂ।

 

Have something to say? Post your comment

ਅਤੇ ਖੇਡ ਖਬਰਾਂ

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

IPL 2026: ਅਰਜੁਨ ਤੇਂਦੁਲਕਰ ਨੇ ਪਹਿਲਾਂ ਹੀ ਮੁਕੁਲ ਚੌਧਰੀ ਬਾਰੇ ਜਾਰੀ ਕਰ ਦਿੱਤੀ ਸੀ ਚਿਤਾਵਨੀ

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

ਰਿਸ਼ਭ ਪੰਤ ਦੀ ਕਪਤਾਨੀ 'ਤੇ ਉੱਠੇ ਸਵਾਲ ! ਮੁਹੰਮਦ ਕੈਫ਼ ਨੇ ਕੀਤੀ ਤਿੱਖੀ ਆਲੋਚਨਾ, ਕਿਹਾ- 'ਵੱਧ ਜ਼ਿੰਮੇਵਾਰੀ ਲੈਣੀ ਹੋਵੇਗੀ'

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

IPL 2026: ਧਾਕੜ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਹੋਇਆ ਬਾਹਰ ! ਸ਼ਾਨਦਾਰ ਜਿੱਤ ਮਗਰੋ ਇਸ ਟੀਮ ਨੂੰ ਲੱਗਾ ਵੱਡਾ ਝਟਕਾ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਰੋਜ਼ਾਨਾ 150 ਛੱਕਿਆਂ ਦਾ ਅਭਿਆਸ ਲਿਆਇਆ ਰੰਗ, ਮੁਕੁਲ ਚੌਧਰੀ ਨੇ ਕੇਕੇਆਰ ਦੇ ਮੂੰਹੋਂ ਖੋਹੀ ਜਿੱਤ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

ਇਤਿਹਾਸਕ ਹਾਰ ਮਗਰੋਂ ਫੁੱਟਿਆ ਟੈਨਿਸ ਸਟਾਰ ਦਾ ਗੁੱਸਾ ! 7 ਵਾਰ ਜ਼ਮੀਨ 'ਤੇ ਮਾਰ ਟੋਟੇ-ਟੋਟੇ ਕਰ'ਤਾ ਰੈਕੇਟ

PSL'ਚ ਵਿਰਾਟ ਕੋਹਲੀ ਨਾਲ ਤੁਲਨਾ,  ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

PSL'ਚ ਵਿਰਾਟ ਕੋਹਲੀ ਨਾਲ ਤੁਲਨਾ, ਰਿਪੋਰਟਰ 'ਤੇ ਭੜਕ ਉੱਠੇ ਬਾਬਰ ਆਜ਼ਮ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

GT vs DC: ਅਕਸ਼ਰ ਪਟੇਲ ਨੇ ਟੀਮ ਨੂੰ ਦਿੱਤਾ ਖਾਸ ਸੰਦੇਸ਼, ਹਾਰ ਤੋਂ ਬਾਅਦ ਵੀ ਡਰੈਸਿੰਗ ਰੂਮ 'ਚ ਹਾਂ-ਪੱਖੀ ਮਾਹੌਲ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਕੇਨ ਦਾ ਕਮਾਲ: ਬਾਇਰਨ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ

ਬੁਮਰਾਹ ਦੀਆਂ ਗੇਂਦਾਂ 'ਤੇ ਸੂਰਿਆਵੰਸ਼ੀ ਦੇ ਅਸਮਾਨੀ ਛੱਕੇ, ਦਿੱਗਜ ਤੇਜ਼ ਗੇਂਦਬਾਜ਼ ਨੇ ਕੀਤੀ ਰੱਜ ਕੇ ਸ਼ਲਾਘਾ