Friday, April 17, 2026
BREAKING
ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਖ਼ਤ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਖਰੜ ਦੇ ਪਿੰਡ ਚਡਿਆਲਾ ਵਿਖੇ ਬਲਾਕ ਪੱਧਰੀ ਕੈਂਪ ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ ਸੀ.ਆਈ.ਏ. ਸਟਾਫ ਵੱਲੋਂ 01 ਦੋਸ਼ੀ ਗ੍ਰਿਫਤਾਰ; 20 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ .315 ਬੋਰ ਸਮੇਤ 02 ਜਿੰਦਾ ਰੌਂਦ ਬਰਾਮਦ ਸੰਜੋਲੀ (ਸ਼ਿਮਲਾ) ਫੁਟਬਾਲ ਕਲੱਬ ਵੱਲੋਂ ਕਰਵਾਏ ਗਏ ਫੁਟਬਾਲ ਦੇ ਟੂਰਨਾਮੈਂਟ ਵਿੱਚ ਖਾਲਸਾ ਫੁਟਬਾਲ ਕਲੱਬ ਖਰੜ ਵੱਲੋਂ ਨੰਬਰ ਵਨ ਤੇ ਕੇ ਆ ਕੇ ਜਿੱਤਿਆ ਟੂਰਨਾਮੈਂਟ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਸ਼੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਸਰਨਾ ਦਾਨਾ ਮੰਡੀ (ਰਾਜਨ ਦੀ ਮੰਡੀ )ਵਿਖੇ ਕਣਕ ਦੀ ਖਰੀਦ ਕਰਵਾਈ ਸ਼ੁਰੂ

ਰਾਸ਼ਟਰੀ

ਕਮਲ ਕਿਸ਼ੋਰ ਸ਼ਰਮਾ ਨੇ ਕੀਤਾ ਕਾਂਗਰਸ ਪਾਰਟੀ ਹਾਈ ਕਮਾਨ ਦਾ ਧੰਨਵਾਦ ਪਾਰਟੀ ਨੇ ਉਹਨਾਂ ਦੀ ਸੇਵਾ ਅਤੇ ਮਿਹਨਤੀ ਵਰਕਰ ਤੇ ਭਰੋਸਾ ਜਿਤਾਇਆ

13 ਨਵੰਬਰ, 2025 05:17 PM

ਪ੍ਰੀਤ ਪੱਤੀ

ਖਰੜ: ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਕਾਂਗਰਸ ਹਾਈ ਕਮਾਨ ਵਲੋਂ ਸਾਬਕਾ ਬਲਾਕ ਕਾਂਗਰਸ ਕਮੇਟੀ ਖਰੜ ਦੇ ਪ੍ਰਧਾਨ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਖਰੜ ਅਤੇ ਸਮਾਜ ਸੇਵਾ ਲਈ ਪ੍ਰਸਿੱਧ ਆਗੂ ਕਮਲ ਕਿਸ਼ੋਰ ਸ਼ਰਮਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਕੁਝ ਦਿਨ ਪਹਿਲਾਂ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਗਈ, ਜਿਸ ਦੌਰਾਨ ਪਾਰਟੀ ਵੱਲੋਂ ਜ਼ਿਲ੍ਹਾ ਅਬਜਰਵਰ ਵੀ ਭੇਜੇ ਗਏ ਸਨ। ਲੋਕਾਂ ਦੀ ਰਾਏ ਦੇ ਆਧਾਰ ਤੇ ਕਾਂਗਰਸ ਪਾਰਟੀ ਨੇ ਕਮਲ ਕਿਸ਼ੋਰ ਸ਼ਰਮਾ ਤੇ ਵਿਸ਼ਵਾਸ ਜਿਤਾਉਂਦੀਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਕਮਲ ਕਿਸ਼ੋਰ ਸ਼ਰਮਾ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਪੰਡਿਤ ਉਮ ਪ੍ਰਕਾਸ਼ ਸ਼ਰਮਾ ਦੇ ਸਪੁੱਤਰ ਹਨ ਅਤੇ ਆਪਣੇ ਪਿਤਾ ਦੀ ਤਰ੍ਹਾਂ ਹੀ ਜਨਹਿਤ ਤੇ ਪਾਰਟੀ ਨਿਸ਼ਠਾ ਨਾਲ ਸੇਵਾ ਕਰਨ ਲਈ ਜਾਣੇ ਜਾਂਦੇ ਹਨ। ਪੰਡਿਤ ਉਮ ਪ੍ਰਕਾਸ਼ ਵੱਲੋਂ ਸੰਨ 1968 ਵਿੱਚ ਜਦੋਂ ਨਿਰਜਨ ਸਿੰਘ ਤਾਲਬ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਖਰੜ ਤੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸੀ 1968 ਵਿੱਚ ਉਸ ਸਮੇਂ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਨਾਲ ਕੰਮ ਕੀਤਾ ਸਾਬਕਾ ਗ੍ਰਹਿ ਮੰਤਰੀ ਸਃ ਬੂਟਾ ਸਿੰਘ ਜੀ ਨਾਲ ਉਹਨਾਂ ਨੇ ਕੰਮ ਕੀਤਾ ਸਾਬਕਾ ਉਪ ਰਾਸ਼ਟਰਪਤੀ ਸਃ ਗਿਆਨੀ ਜੈਲ ਸਿੰਘ ਜੀ ਨਾਲ ਕੰਮ ਕੀਤਾ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਸਃ ਬੇਅੰਤ ਸਿੰਘ ਜੀ ਨਾਲ ਉਹਨਾਂ ਬਹੁਤ ਨਜ਼ਦੀਕੀ ਸੰਬੰਧ ਸੀ ਸੰਨ 1993 ਵਿੱਚ ਸਃ ਬੇਅੰਤ ਸਿੰਘ ਜੀ ਵੱਲੋਂ ਉਹਨਾਂ ਨੂੰ ਨਗਰ ਕੌਂਸਲ ਖਰੜ ਦਾ ਪ੍ਰਧਾਨ ਬਣਾਇਆ ਗਿਆ। ਪਿਛਲੇ ਲੰਮੇ ਸਮੇ ਤੋਂ ਉਹਨਾਂ ਵੱਲੋਂ ਕਾਂਗਰਸ ਪਾਰਟੀ ਲਈ ਅਤੇ ਹੋਰ ਵੀ ਵੱਖ- ਵੱਖ ਅਹੁਦਿਆਂ ਤੇ ਕੰਮ ਕੀਤਾ ਗਿਆ। ਪੰਡਿਤ ਉਮ ਪ੍ਰਕਾਸ਼ ਸ਼ਰਮਾ ਨੇ ਆਪਣੇ ਸਮੇਂ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਹੇਠ ਖਰੜ ਸ਼ਹਿਰ ਲਈ ਬੇਮਿਸਾਲ ਕੰਮ ਕੀਤਾ। ਉਨ੍ਹਾਂ ਦੇ ਸਿਧਾਂਤਾਂ ਤੇ ਰਾਹ ਤੇ ਚੱਲਦੇ ਹੋਏ ਕਮਲ ਕਿਸ਼ੋਰ ਸ਼ਰਮਾ ਨੇ ਲੋਕਾਂ ਨਾਲ ਸਿੱਧੇ ਤੌਰ ਤੇ ਜੁੜ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਹੈ।
ਕਮਲ ਕਿਸ਼ੋਰ ਸ਼ਰਮਾ ਖਰੜ ਦੇ ਜੰਮਪਲ ਹਨ ਅਤੇ ਪਿਛੋਕੜ ਪਿੰਡ ਰੁੜਕੀ ਖਾਮ ਹੈ ਜੋ ਕਿ ਖਰੜ ਹਲਕੇ ਵਿੱਚ ਆਉਂਦਾ ਹੈ। ਕਮਲ ਕਿਸ਼ੋਰ ਸ਼ਰਮਾ ਦੋ ਵਾਰ ਲਗਾਤਾਰ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ , ਦੋ ਵਾਰ ਲਗਾਤਾਰ ਨਗਰ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ ਇਸ ਸਮੇਂ ਸ਼੍ਰੀ ਸ਼ਰਮਾ ਦੀ ਧਰਮ ਪਤਨੀ ਸ਼੍ਰੀਮਤੀ ਨੀਲਮ ਸ਼ਰਮਾ ਵਾਰਡ ਨੰਃ 23 ਤੋਂ ਮਜੂਦਾ ਕੌਂਸਲਰ ਹਨ ਅਤੇ ਪਿਛਲੇ 25 ਸਾਲਾਂ ਤੋਂ ਦੁਸ਼ਹਿਰਾ ਕਮੇਟੀ ਖਰੜ ਦੀ ਪ੍ਰਧਾਨਗੀ ਕਰਦੇ ਆ ਰਹੇ ਹਨ ਅਤੇ ਕਮਲ ਕਿਸ਼ੋਰ ਸ਼ਰਮਾ ਮਜੂਦਾ ਬ੍ਰਾਹਮਣ ਸਭਾ ਖਰੜ ਦੇ ਪ੍ਰਧਾਨ ਹਨ ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੀ ਕੁੱਝ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਹਨ।
ਆਪਣੀ ਨਿਯੁਕਤੀ ਉਪਰੰਤ ਕਮਲ ਕਿਸ਼ੋਰ ਸ਼ਰਮਾ ਨੇ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕੌਮੀ ਪ੍ਰਧਾਨ ਸ਼੍ਰੀ ਮਲਿਕਅਰਜੁਨ ਖੜਗੇ, ਵਿਰੋਧੀ ਧਿਰ ਦੇਸ਼ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ, ਕੇ.ਸੀ. ਵੇਣੁਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ,ਪੰਜਾਬ ਦੇ ਇੰਚਾਰਜ ਰਜਿੰਦਰਾ ਡਾਲਵੀ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸ: ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਮਜੂਦਾ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਅੰਨਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਵਿਜੇ ਇੰਦਰ ਸਿੰਗਲਾਂ ਦੇ ਆਭਰੀ ਹਨ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਖ਼ਤ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਖ਼ਤ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

CM ਬਣਨ ਮਗਰੋਂ ਸ੍ਰੀ ਪਟਨਾ ਸਾਹਿਬ ਨਤਮਸਤਕ ਹੋਏ ਸਮਰਾਟ ਚੌਧਰੀ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

CM ਬਣਨ ਮਗਰੋਂ ਸ੍ਰੀ ਪਟਨਾ ਸਾਹਿਬ ਨਤਮਸਤਕ ਹੋਏ ਸਮਰਾਟ ਚੌਧਰੀ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ, ਆਖੀ ਇਹ ਗੱਲ

ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ, ਆਖੀ ਇਹ ਗੱਲ

ਕਾਂਗਰਸ ਦੇ 5 MLA ਸਸਪੈਂਡ ! ਹਰਿਆਣਾ ਰਾਜ ਸਭਾ ਚੋਣਾਂ 'ਚ ਕ੍ਰਾਸ ਵੋਟਿੰਗ ਕਾਰਨ ਹੋਈ ਕਾਰਵਾਈ

ਕਾਂਗਰਸ ਦੇ 5 MLA ਸਸਪੈਂਡ ! ਹਰਿਆਣਾ ਰਾਜ ਸਭਾ ਚੋਣਾਂ 'ਚ ਕ੍ਰਾਸ ਵੋਟਿੰਗ ਕਾਰਨ ਹੋਈ ਕਾਰਵਾਈ

ਜਨਗਣਨਾ ਜਾਤੀ ਗਿਣਤੀ ਨਾਲ ਹੋ ਰਹੀ, ਧਰਮ ਦੇ ਆਧਾਰ 'ਤੇ ਰਾਖਵਾਂਕਰਨ ਗੈਰ-ਸੰਵਿਧਾਨਕ: ਅਮਿਤ ਸ਼ਾਹ

ਜਨਗਣਨਾ ਜਾਤੀ ਗਿਣਤੀ ਨਾਲ ਹੋ ਰਹੀ, ਧਰਮ ਦੇ ਆਧਾਰ 'ਤੇ ਰਾਖਵਾਂਕਰਨ ਗੈਰ-ਸੰਵਿਧਾਨਕ: ਅਮਿਤ ਸ਼ਾਹ

ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਸੰਸਦ 'ਚ ਪੇਸ਼ ਕੀਤੇ ਗਏ ਮਹਿਲਾ ਰਾਖਵਾਂਕਰਨ ਨਾਲ ਜੁੜੇ ਬਿੱਲ, ਵਿਰੋਧੀ ਧਿਰ ਵਲੋਂ ਹੰਗਾਮਾ

ਸੰਸਦ 'ਚ ਪੇਸ਼ ਕੀਤੇ ਗਏ ਮਹਿਲਾ ਰਾਖਵਾਂਕਰਨ ਨਾਲ ਜੁੜੇ ਬਿੱਲ, ਵਿਰੋਧੀ ਧਿਰ ਵਲੋਂ ਹੰਗਾਮਾ

ਫਟ ਗਏ 100 ਗੈਸ ਸਿਲੰਡਰ, 1200 ਆਸ਼ਿਆਨੇ ਸੜ ਕੇ ਸੁਆਹ, ਕੰਬ ਗਿਆ ਪੂਰਾ ਇਲਾਕਾ

ਫਟ ਗਏ 100 ਗੈਸ ਸਿਲੰਡਰ, 1200 ਆਸ਼ਿਆਨੇ ਸੜ ਕੇ ਸੁਆਹ, ਕੰਬ ਗਿਆ ਪੂਰਾ ਇਲਾਕਾ

ਅਬੂ ਸਲੇਮ ਦੀ ਤੁਰੰਤ ਰਿਹਾਈ ਨਹੀਂ, ਪਟੀਸ਼ਨ ਰੱਦ

ਅਬੂ ਸਲੇਮ ਦੀ ਤੁਰੰਤ ਰਿਹਾਈ ਨਹੀਂ, ਪਟੀਸ਼ਨ ਰੱਦ

ਵਪਾਰਕ ਗੱਲਬਾਤ ਲਈ ਭਾਰਤੀ ਵਫ਼ਦ ਜਾਵੇਗਾ ਅਮਰੀਕਾ

ਵਪਾਰਕ ਗੱਲਬਾਤ ਲਈ ਭਾਰਤੀ ਵਫ਼ਦ ਜਾਵੇਗਾ ਅਮਰੀਕਾ