Thursday, September 03, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਬਾਜ਼ਾਰ

ਕਈ ਸ਼ਹਿਰਾਂ ’ਚ ATM ਖਾਲੀ, ਸ਼ਿਕਾਇਤਾਂ ’ਤੇ RBI ਸਖ਼ਤ, ਬੈਂਕਾਂ ਤੋਂ ਮੰਗਿਆ ਜਵਾਬ

08 ਜੁਲਾਈ, 2026 05:17 PM

ਦੇਸ਼ ਦੇ ਕਈ ਸ਼ਹਿਰਾਂ ਅਤੇ ਕਸਬਿਆਂ ’ਚ ਪਿਛਲੇ 2-3 ਮਹੀਨਿਆਂ ਤੋਂ ਏ. ਟੀ. ਐੱਮ. ’ਚ ਨਕਦੀ ਨਾ ਮਿਲਣ ਦੀਆਂ ਵਧਦੀਆਂ ਸ਼ਿਕਾਇਤਾਂ ਵਿਚਾਲੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਬੈਂਕਾਂ ਤੋਂ ਜਵਾਬ ਮੰਗਿਆ ਹੈ। ਖ਼ਾਸ ਤੌਰ ’ਤੇ ਟੀਅਰ-2 ਅਤੇ ਉਸ ਤੋਂ ਛੋਟੇ ਸ਼ਹਿਰਾਂ ’ਚ ਏ. ਟੀ. ਐੱਮ. ’ਚ ਨਕਦੀ ਦੀ ਉਪਲਬਧਤਾ ਅਤੇ ਕੈਸ਼ ਪ੍ਰਬੰਧਨ ਦੀ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਆਰ. ਬੀ. ਆਈ. ਨੇ ਬੈਂਕਾਂ ਤੋਂ ਇਹ ਜਾਣਕਾਰੀ ਮੰਗੀ ਹੈ ਕਿ ਵੱਖ-ਵੱਖ ਖੇਤਰਾਂ ਦੇ ਏ. ਟੀ. ਐੱਮ. ’ਚ ਕਿੰਨੀ ਨਕਦੀ ਉਪਲਬਧ ਹੈ ਅਤੇ ਕੈਸ਼ ਰੀਲੋਡਿੰਗ ਕਿੰਨੀ ਨਿਯਮਤ ਤੌਰ ’ਤੇ ਕੀਤੀ ਜਾ ਰਹੀ ਹੈ। ਕੇਂਦਰੀ ਬੈਂਕ ਇਹ ਵੀ ਜਾਂਚ ਕਰੇਗਾ ਕਿ ਕਿਤੇ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਲੋੜ ਨਾਲੋਂ ਘੱਟ ਨਕਦੀ ਤਾਂ ਨਹੀਂ ਭੇਜੀ ਜਾ ਰਹੀ ਜਾਂ ਸਮੇਂ ’ਤੇ ਏ. ਟੀ. ਐੱਮ. ’ਚ ਕੈਸ਼ ਨਹੀਂ ਭਰਿਆ ਜਾ ਰਿਹਾ। ਜੇਕਰ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਸੰਸਥਾਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।

ਬੈਂਕਾਂ ਨੇ ਰੱਖੀ ਆਪਣੀ ਦਲੀਲ
ਬੈਂਕਾਂ ਦਾ ਕਹਿਣਾ ਹੈ ਕਿ ਸਿਰਫ ਕੁੱਲ ਨਕਦੀ ਦੇ ਅੰਕੜਿਆਂ ਤੋਂ ਸਥਿਤੀ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਨੁਸਾਰ ਵੱਡੀ ਮਾਤਰਾ ’ਚ ਪਾਟੇ ਹੋਏ ਜਾਂ ਖਰਾਬ ਨੋਟ ਮੁਹੱਈਆ ਹੁੰਦੇ ਹਨ, ਜਿਨ੍ਹਾਂ ਨੂੰ ਏ. ਟੀ. ਐੱਮ. ’ਚ ਨਹੀਂ ਪਾਇਆ ਜਾ ਸਕਦਾ। ਅਜਿਹੇ ’ਚ ਕੁੱਲ ਨਕਦੀ ਅਤੇ ਏ. ਟੀ. ਐੱਮ. ’ਚ ਵਰਤੋਂ ਯੋਗ ਨਕਦੀ ਵਿਚਾਲੇ ਫਰਕ ਰਹਿੰਦਾ ਹੈ।

ਦਿਹਾਤੀ ਅਤੇ ਅਰਧ-ਸ਼ਹਿਰੀ ਖੇਤਰਾਂ ’ਚ ਵਧੇਰੇ ਪ੍ਰੇਸ਼ਾਨੀ
ਰਿਪੋਰਟਾਂ ਅਨੁਸਾਰ ਨਕਦੀ ਦੀ ਕਮੀ ਦਾ ਸਭ ਤੋਂ ਵੱਧ ਅਸਰ ਦਿਹਾਤੀ ਅਤੇ ਅਰਧ-ਸ਼ਹਿਰੀ ਖੇਤਰਾਂ ’ਚ ਦੇਖਿਆ ਗਿਆ ਹੈ। ਵਿਸ਼ੇਸ਼ ਤੌਰ ’ਤੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ’ਚ ਏ. ਟੀ. ਐੱਮ. ਤੋਂ ਨਕਦੀ ਨਾ ਮਿਲਣ ਦੀਆਂ ਸ਼ਿਕਾਇਤਾਂ ਵਧੇਰੇ ਸਾਹਮਣੇ ਆਈਆਂ ਹਨ। ਆਰ. ਬੀ. ਆਈ. ਦੀ ਜਾਂਚ ਤੋਂ ਬਾਅਦ ਸਥਿਤੀ ਸਪੱਸ਼ਟ ਹੋਣ ਅਤੇ ਜ਼ਰੂਰੀ ਸੁਧਾਰਾਤਮਕ ਕਦਮ ਚੁੱਕੇ ਜਾਣ ਦੀ ਉਮੀਦ ਹੈ।

ਕੈਸ਼ ਮੈਨੇਜਮੈਂਟ ਕੰਪਨੀਆਂ 'ਤੇ ਵੀ ਪਿਆ ਅਸਰ
ਏ. ਟੀ. ਐੱਮ. ਖਾਲੀ ਰਹਿਣ ਦਾ ਅਸਰ ਸਿਰਫ ਆਮ ਆਦਮੀ ’ਤੇ ਹੀ ਨਹੀਂ, ਸਗੋਂ ਇਸ ਬਿਜ਼ਨੈੱਸ ਨਾਲ ਜੁੜੀਆਂ ਕੈਸ਼ ਮੈਨੇਜਮੈਂਟ ਕੰਪਨੀਆਂ ’ਤੇ ਵੀ ਪਿਆ ਹੈ। ਇਨ੍ਹਾਂ ਕੰਪਨੀਆਂ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਭਾਰੀ ਨੁਕਸਾਨ ਉਠਾਇਆ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਬੈਂਕਾਂ ਵੱਲੋਂ ਉਨ੍ਹਾਂ ਨੂੰ ਏ. ਟੀ. ਐੱਮ. ’ਚ ਪਾਉਣ ਲਈ ਲੋੜੀਂਦੀ ਮਾਤਰਾ ’ਚ ਕੈਸ਼ ਦੀ ਸਪਲਾਈ ਨਹੀਂ ਕੀਤੀ ਜਾ ਰਹੀ। ਇਸ ਦੀ ਵਜ੍ਹਾ ਕਰ ਕੇ ਉਨ੍ਹਾਂ ਕੋਲ ਕੰਮ ਹੋਣ ਦੇ ਬਾਵਜੂਦ ਏ. ਟੀ. ਐੱਮ. ਖਾਲੀ ਪਏ ਹਨ। ਦੂਜੇ ਪਾਸੇ, ਬੈਂਕਰਜ਼ ਦਾ ਆਪਣਾ ਵੱਖਰਾ ਤਰਕ ਹੈ। ਜਾਣਕਾਰਾਂ ਦਾ ਕਹਿਣਾ ਹੈ ਹੁਣ ਏ. ਟੀ. ਐੱਮ. ਚਲਾਉਣਾ ਕਾਫੀ ਖਰਚੀਲਾ ਹੋ ਗਿਆ ਹੈ।

Have something to say? Post your comment

ਅਤੇ ਬਾਜ਼ਾਰ ਖਬਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

Maggi, Kurkure ਤੇ Thumsup ਦੀਆਂ ਤਾਰੀਖਾਂ ਨਾਲ ਛੇੜਛਾੜ, ਫਰਜ਼ੀ ਨਿਊਟ੍ਰਿਸ਼ਨ ਲੇਬਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦੀ ਦਹਾੜ , ਰੁਪਏ ਨੇ ਮਾਰੀ ਲੰਮੀ ਛਾਲ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

Uber 'ਚ ਵੱਡੀ ਛਾਂਟੀ ਦੀ ਤਿਆਰੀ: 3,300 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫ਼ੈਸਲਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

ATF ਦੀਆਂ ਕੀਮਤਾਂ ਵਧਦੇ ਹੀ ਧੜੰਮ ਡਿੱਗੇ Indigo-Spicejet ਦੇ ਸ਼ੇਅਰ, ਏਅਰਲਾਈਨ ਕੰਪਨੀਆਂ ਦੀ ਵਧੀ ਟੈਂਸ਼ਨ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

GST Collection 'ਚ ਜ਼ਬਰਦਸਤ ਉਛਾਲ, ਅਗਸਤ 'ਚ 2 ਲੱਖ ਕਰੋੜ ਦੇ ਨੇੜੇ ਪਹੁੰਚਿਆ ਅੰਕੜਾ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ

ਮਸ਼ਹੂਰ ਕੰਪਨੀ 'ਚ ਹੋਰ ਵੱਡੀ ਛਾਂਟੀ ਲਈ ਤਿਆਰੀ: ਭਾਰਤ 'ਤੇ ਵੀ ਦਿਖੇਗਾ ਅਸਰ