ਸੁਨਾਮ (ਰਮੇਸ਼ ਗਰਗ) : ਐਮ. ਡੀ. ਪਬਲਿਕ ਹਾਈ ਸਕੂਲ, ਸੁਨਾਮ ਵਿੱਚ ਅੱਜ ਬੜੀ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਸਲਾਨਾ ਨਤੀਜੇ ਘੋਸ਼ਿਤ ਕੀਤੇ ਗਏ। ਇਸ ਮੌਕੇ ‘ਤੇ ਸਕੂਲ ਵਿੱਚ ਵਿਸ਼ੇਸ਼ ਮੁੱਖ ਮਹਿਮਾਨ ਸਟਾਰ ਗੈਸਟ ਟ੍ਰੈਫਿਕ ਇੰਚਾਰਜ ਨਿਰਭੈ ਸਿੰਘ ਜੀ , ਗਨਮੈਨ ਸ੍ਰ. ਗੁਰਚਰਨ ਸਿੰਘ ਜੀ, ਸ੍ਰ ਅਜਾਇਬ ਸਿੰਘ ਜੀ ਪਹੁੰਚੇ ਅਤੇ ਉਸ ਸਮੇਂ ਸਕੂਲ ਦੇ ਐਮ ਡੀ ਸ਼੍ਰੀ ਭਰਤ ਹਰੀ ਜੀ, ਪ੍ਰਿੰਸੀਪਲ ਸ਼ਸ਼ਾਂਕ ਪਾਠਕ ਜੀ ਮੌਜੂਦ ਸਨ।ਜਿਸ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਸਾਹਿਬ ਨੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਦੀ ਸਰਾਹਨਾ ਕੀਤੀ। ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਭਵਿੱਖ ਵਿੱਚ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਨਤੀਜਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦਿੱਖੀ, ਜਦਕਿ ਮਾਪਿਆਂ ਨੇ ਵੀ ਆਪਣੇ ਬੱਚਿਆਂ ਦੀ ਸਫਲਤਾ ‘ਤੇ ਗਰਵ ਮਹਿਸੂਸ ਕੀਤਾ। ਸਕੂਲ ਦੇ ਅਧਿਆਪਕਾਂ ਦੀ ਮਿਹਨਤ ਅਤੇ ਸਮਰਪਣ ਦੀ ਵੀ ਖੂਬ ਪ੍ਰਸ਼ੰਸਾ ਕੀਤੀ ਗਈ।
ਅੰਤ ਵਿੱਚ ਸਮਾਗਮ ਖੁਸ਼ੀ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਸੰਪੰਨ ਹੋਇਆ।