ਨਵੀਂ ਦਿੱਲੀ : ਅਮਰੀਕੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਆਪਣੇ ਰਿਟੇਲ ਕਾਰੋਬਾਰ ’ਚ ਬਦਲਾਅ ਦੇ ਤਹਿਤ ਲੱਗਭਗ 1000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਇਸ ਛਾਂਟੀ ਦਾ ਅਸਰ ਭਾਰਤ, ਅਮਰੀਕਾ ਅਤੇ ਬ੍ਰਿਟੇਨ ’ਚ ਕੰਮ ਕਰਨ ਵਾਲੇ ਕਰਮਚਾਰੀਆਂ ’ਤੇ ਵੀ ਪਿਆ ਹੈ। ਖ਼ਾਸ ਗੱਲ ਇਹ ਹੈ ਕਿ ਐਮਾਜ਼ੋਨ ਵੱਲੋਂ ਇਹ ਛਾਂਟੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਕੰਪਨੀ ਦੀ ਸੇਲ ਚੱਲ ਰਹੀ ਹੈ।
ਰਿਪੋਰਟ ਅਨੁਸਾਰ ਛਾਂਟੀ ਦਾ ਸਭ ਤੋਂ ਵੱਧ ਅਸਰ ਐਮਾਜ਼ੋਨ ਦੇ ਸਟੋਰਸ ਡਵੀਜ਼ਨ ’ਤੇ ਪਿਆ ਹੈ। ਇਹ ਕੰਪਨੀ ਦੇ ਮੁੱਖ ਆਨਲਾਈਨ ਸ਼ਾਪਿੰਗ ਕਾਰੋਬਾਰ ਦਾ ਅਹਿਮ ਹਿੱਸਾ ਹੈ। ਕੰਪਨੀ ਨੇ ਲੱਗਭਗ 1000 ਅਹੁਦੇ ਖ਼ਤਮ ਕਰਨ ਦੀ ਪੁਸ਼ਟੀ ਕੀਤੀ ਹੈ। ਐਮਾਜ਼ੋਨ ਦੇ ਇਕ ਬੁਲਾਰੇ ਅਨੁਸਾਰ ਸਟੋਰਸ ਕਾਰੋਬਾਰ ਦੇ ਕੁਝ ਹਿੱਸਿਆਂ ’ਚ ਬਦਲਾਅ ਕੀਤਾ ਗਿਆ ਹੈ। ਇਸ ਦਾ ਉਦੇਸ਼ ਕਾਰੋਬਾਰ ਦੀਆਂ ਤਰਜੀਹਾਂ ’ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਧਿਆਨ ਕੇਂਦਰਿਤ ਕਰਨਾ ਅਤੇ ਗਾਹਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨਾ ਹੈ।
ਭਾਰਤ ਸਮੇਤ ਕਈ ਦੇਸ਼ਾਂ ’ਚ ਮੁਲਾਜ਼ਮਾਂ ’ਤੇ ਅਸਰ
ਇਸ ਮੁੜਗਠਨ ਦਾ ਅਸਰ ਕਸਟਮਰ ਸਰਵਿਸ ਅਤੇ ਸੈਲਿੰਗ ਪਾਰਟਨਰ ਸਰਵਿਸ ਨਾਲ ਜੁੜੀਆਂ ਟੀਮਾਂ ’ਤੇ ਵੀ ਪਿਆ ਹੈ। ਭਾਰਤ, ਅਮਰੀਕਾ ਅਤੇ ਬ੍ਰਿਟੇਨ ’ਚ ਕੰਮ ਕਰਨ ਵਾਲੇ ਕੁਝ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਨੌਕਰੀ ਖ਼ਤਮ ਹੋਣ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।