ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸੁਨਾਮ ਪੀ.ਐਸ.ਪੀ.ਸੀ.ਐਲ ਬਿਜਲੀ ਬੋਰਡ ਦੇ ਐਕਸ਼ਨ ਸ਼੍ਰੀ ਜੋਨੀ ਗਰਗ ਨੇ ਅੱਜ ਸੁਨਾਮ ਦਫਤਰ ਵਿਖੇ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਉਨਾਂ ਦੇ ਇੱਥੇ ਪੁੱਜਣ ਤੇ ਸਟਾਫ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ
ਇਸ ਮੌਕੇ ਐਕਸਨ ਸ੍ਰੀ ਜੋਨੀ ਗਰਗ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨਗੇ ਅਤੇ ਸਟਾਫ ਨਾਲ ਤਾਲਮੇਲ ਦੇ ਤਹਿਤ ਸ਼ਹਿਰ ਦੇ ਵਿੱਚ ਬਿਜਲੀ ਸਬੰਧੀ ਕਿਸੇ ਨੂੰ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ
ਜ਼ਿਕਰਯੋਗ ਹੈ ਕਿ ਸ੍ਰੀ ਜੋਨੀ ਗਰਗ ਜੀ ਪਹਿਲਾਂ ਸੁਨਾਮ ਦੇ ਵਿੱਚ ਦਿਹਾਤੀ ਐਸਡੀਓ ਦੇ ਤੌਰ ਤੇ ਕੰਮ ਕਰ ਚੁੱਕੇ ਹਨ ਅਤੇ ਉਹਨਾਂ ਵੱਲੋਂ ਵਿਭਾਗ ਚ ਕਿੱਤਾ ਕੰਮ ਕਾਫੀ ਸਲਾਘਾ ਯੋਗ ਰਿਹਾ ਹੈ
ਇਸ ਮੌਕੇ ਉਥੇ ਸਮਾਜ ਸੇਵੀ ਵਿਪਨ ਸ਼ੇਰੋ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸੀ।