ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਚੁਣੌਤੀਪੂਰਨ ਹਾਲਾਤ ’ਚ ਭਾਰਤ ਦੀ 2 ਸੀਰੀਜ਼ ’ਚ ਜਿੱਤ ਨਾਲ ਇਸ ਸਾਲ ਹੋਣ ਵਾਲੇ ਵਨ-ਡੇ ਵਿਸ਼ਵ ਕੱਪ ਅਤੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਮਹਿਲਾ ਟੀਮ ਦਾ ਆਤਮਵਿਸ਼ਵਾਸ ਕਾਫੀ ਵਧੇਗਾ।
ਤੇਂਦੁਲਕਰ ਨੇ ਕਿਹਾ ਕਿ ਇੰਗਲੈਂਡ ’ਚ ਜਿੱਤਣਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ ਅਤੇ ਟੀ-20 ਅਤੇ ਵਨ-ਡੇ ਦੋਵਾਂ ’ਚ ਅਜਿਹਾ ਕਰਨਾ ਟੀਮ ਦੀ ਤਿਆਰੀ ਅਤੇ ਮਾਨਸਿਕਤਾ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਦਾ ਅੱਗੇ ਹੋਣ ਵਾਲੇ ਮੁਕਾਬਲਿਆਂ ਲਈ ਆਤਮਵਿਸ਼ਵਾਸ ਵਧੇਗਾ।
ਉਨ੍ਹਾਂ ਅੱਗੇ ਕਿਹਾ ਕਿ 2 ਵਿਸ਼ਵ ਕੱਪ ਸਾਹਮਣੇ ਹੋਣ ਕਾਰਨ ਇਹ ਟੀਮ ਦੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਬੇਹੱਦ ਜ਼ਰੂਰੀ ਸੀ। ਸ਼ਾਬਾਸ਼ ਟੀਮ ਇੰਡੀਆ। ਭਾਰਤ ਹੁਣ 14 ਸਤੰਬਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ-ਡੇ ਸੀਰੀਜ਼ ’ਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਤੋਂ ਬਾਅਦ ਭਾਰਤ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਹਿੱਸਾ ਲਵੇਗਾ। ਤੇਂਦੁਲਕਰ ਨੇ ਕਿਹਾ ਕਿ ਇੰਗਲੈਂਡ ਖਿਲਾਫ ਸਾਰੇ ਖਿਡਾਰੀਆਂ ਨੇ ਸਬਰ ਨਾਲ ਕੰਮ ਲਿਆ ਅਤੇ ਆਪਣੀ ਜ਼ਿੰਮੇਦਾਰੀ ਨੂੰ ਬਖੂਬੀ ਨਿਭਾਇਆ।