ਪ੍ਰਾਇਮਰੀ ਬਾਜ਼ਾਰ ’ਚ ਇਸ ਹਫਤੇ ਕਾਫੀ ਹਲਚਲ ਰਹਿਣ ਵਾਲੀ ਹੈ। ਵਾਹਨ ਕਲਪੁਰਜ਼ਾ ਕੰਪਨੀ ਧੂਤ ਟ੍ਰਾਂਸਮਿਸ਼ਨ, ਟੇਮਾਸੇਕ ਸਮਰਥਿਤ ਮੋਲਬੀਓ ਡਾਇਗਨੋਸਟਿਕਸ, ਮਿਲਕੀ ਮਿਸਟ ਡੇਅਰੀ ਫੂਡ, ਸ਼ਿਪਰਾਕਟ ਅਤੇ ਬਿਹਾਰੀ ਲਾਲ ਇੰਜੀਨੀਅਰਿੰਗ ਸਮੇਤ 5 ਕੰਪਨੀਆਂ ਆਪਣੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲੈ ਕੇ ਆ ਰਹੀਆਂ ਹਨ। ਇਨ੍ਹਾਂ ਆਈ. ਪੀ. ਓ. ਜ਼ਰੀਏ ਕੰਪਨੀਆਂ ਕੁੱਲ 7,400 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਮੋਲਬੀਓ ਡਾਇਗਨੋਸਟਿਕਸ ਅਤੇ ਧੂਤ ਟ੍ਰਾਂਸਮਿਸ਼ਨ ਦੇ ਆਈ. ਪੀ. ਓ. 10 ਅਗਸਤ ਨੂੰ ਖੁੱਲ੍ਹਣਗੇ। ਇਸ ਤੋਂ ਬਾਅਦ 11 ਅਗਸਤ ਨੂੰ ਮਿਲਕੀ ਮਿਸਟ ਡੇਅਰੀ ਫੂਡ ਅਤੇ 12 ਅਗਸਤ ਨੂੰ ਸ਼ਿਪਰਾਕਟ ਅਤੇ ਬਿਹਾਰੀ ਲਾਲ ਇੰਜੀਨੀਅਰਿੰਗ ਦੇ ਆਈ. ਪੀ. ਓ. ਖੁੱਲ੍ਹਣਗੇ।
ਆਈ. ਪੀ. ਓ. ਤੋਂ ਇਕੱਠੀ ਕੀਤੀ ਜਾਣ ਵਾਲੀ ਰਕਮ ਦੀ ਵਰਤੋਂ ਮੁੱਖ ਤੌਰ ’ਤੇ ਕਾਰੋਬਾਰ ਵਧਾਉਣ, ਨਵੀਆਂ ਯੋਜਨਾਵਾਂ ’ਤੇ ਖਰਚਾ, ਕਰਜ਼ਾ ਚੁਕਾਉਣ ਅਤੇ ਹੋਰ ਕਾਰੋਬਾਰੀ ਲੋੜਾਂ ਲਈ ਕੀਤੀ ਜਾਵੇਗੀ।