Wednesday, July 15, 2026
BREAKING
ਮਾਨ ਸਰਕਾਰ ਵਿਆਪਕ ਪੱਧਰ 'ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ, 80 ਕਰੋੜ ਰੁਪਏ ਰਾਖਵੇਂ ਰੱਖੇ: ਸੌਂਦ ‘ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ ਮਾਡਲ ਬਣ ਕੇ ਉੱਭਰੇ ਵਿਜੀਲੈਂਸ ਬਿਊਰੋ ਵੱਲੋਂ 7,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਸਬੰਧੀ ਜਾਇਜ਼ ਮੰਗ 'ਤੇ ਜਲਦ ਹੋਵੇਗੀ ਕਾਰਵਾਈ: ਅਮਨ ਅਰੋੜਾ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ ਫ਼ਿਲਮ 'ਸਤਲੁਜ' 'ਤੇ ਲੱਗੀ ਰੋਕ ਹਟਾਉਣ ਦੀ ਮੰਗ, ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਭੇਜਿਆ ਪੱਤਰ US-Iran 'ਚ ਵਧਦੇ ਤਣਾਅ ਕਾਰਨ ਸੈਂਸੈਕਸ ਤੇ ਨਿਫਟੀ ਦੋਵੇਂ ਡਿੱਗੇ, ਜਾਣੋ ਬਾਜ਼ਾਰ 'ਚ ਗਿਰਾਵਟ ਦੇ ਹੋਰ ਕਾਰਨ IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ ਗਿਆ ਫਰੀ, ਬਿਨਾਂ ਪਰਚੀ ਕਟਾਏ ਲੰਘੇ ਵਾਹਨ High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ

ਖੇਡ

ਇਸ ਉਮਰ ’ਚ ਵੀ ਖੇਡਣ ਦੀ ਭੁੱਖ ਬਰਕਰਾਰ ਰੱਖਣ ਲਈ ਕੋਹਲੀ ਦੀ ਸ਼ਲਾਘਾ ਕੀਤੀ ਸਟੇਨ ਨੇ, ਕਿਹਾ...

02 ਦਸੰਬਰ, 2025 01:54 PM

ਰਾਂਚੀ : ਆਪਣੇ ਕਰੀਅਰ ਦੇ ਸਰਵੋਤਮ ਦੌਰ ਵਿਚੋਂ ਲੰਘਣ ਤੋਂ ਬਾਅਦ ਜ਼ਿਆਦਾਤਰ ਖਿਡਾਰੀ ਘਰ ’ਚ ਆਪਣੇ ਪਰਿਵਾਰ ਤੇ ਕੁੱਤੇ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਪਰ 37 ਸਾਲਾ ਵਿਰਾਟ ਕੋਹਲੀ ਅਜੇ ਵੀ ਮੈਦਾਨ ’ਤੇ ਚੁਸਤੀ ਦੇ ਨਾਲ ਦੌੜਦਾ ਤੇ ਡਾਈਵ ਲਗਾਉਂਦਾ ਦੇਖਿਆ ਜਾ ਸਕਦਾ ਹੈ ਤੇ ਦੱਖਣੀ ਅਫਰੀਕਾ ਦਾ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਖੇਡਣ ਨੂੰ ਲੈ ਕੇ ਉਸਦੇ ਇਸ ਜਨੂੰਨ ਦਾ ਮੁਰੀਦ ਹੈ। ਟੀ-20 ਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਕੋਹਲੀ ਨੇ ਦਿਖਾਇਆ ਕਿ ਵਨ ਡੇ ਕ੍ਰਿਕਟ ਵਿਚ ਅਜੇ ਵੀ ਉਸਦਾ ਕੋਈ ਸਾਨੀ ਨਹੀਂ ਹੈ। ਕੋਹਲੀ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਵਨ ਵਿਚ ਇੱਥੇ ਆਪਣੇ ਕਰੀਅਰ ਦਾ 52ਵਾਂ ਸੈਂਕੜਾ ਲਾਇਆ।

ਸਟੇਨ ਨੇ ਕਿਹਾ, ‘‘ਜਦੋਂ ਤੁਸੀਂ 37 ਜਾਂ 38 ਸਾਲ ਦੇ ਜ਼ਿਆਦਾਤਰ ਖਿਡਾਰੀਆਂ ਨਾਲ ਗੱਲ ਕਰਦੇ ਹੋ ਤਾਂ ਕਹਿੰਦੇ ਹੋ ਕਿ ਉਨ੍ਹਾਂ ਨੂੰ ਘਰ, ਆਪਣੇ ਕੁੱਤੇ, ਆਪਣੇ ਬੱਚੇ ਛੱਡਣਾ ਪਸੰਦ ਨਹੀਂ ਹੈ ਪਰ ਕੋਹਲੀ ਮਾਨਸਿਕ ਤੌਰ ’ਤੇ ਅਜਿਹੀ ਸਥਿਤੀ ਵਿਚ ਹੈ, ਜਿੱਥੇ ਉਹ ਪਹਿਲਾਂ ਦੀ ਤਰ੍ਹਾਂ ਭਾਰਤ ਲਈ ਖੇਡਣ ਲਈ ਉਤਸ਼ਾਹਿਤ ਹੈ। ਉਸ ਨੂੰ ਨੂੰ ਵਿਕਟਾਂ ਵਿਚਾਲੇ ਦੌੜ, ਫੀਲਡਿੰਗ ਕਰਦੇ ਤੇ ਡਾਈਵ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਮਾਨਸਿਕ ਤੌਰ ’ਤੇ ਨੌਜਵਾਨ ਤੇ ਤਰੋਤਾਜ਼ਾ ਹੈ ਤੇ ਕ੍ਰਿਕਟ ਵਿਚ ਬਣਿਆ ਰਹਿਣਾ ਚਾਹੁੰਦਾ ਹੈ।’’

ਉਸ ਨੇ ਕਿਹਾ, ‘‘ਕੋਹਲੀ ਨੇ ਪਿਛਲੇ 15-16 ਸਾਲ ਵਿਚ 300 ਤੋਂ ਵੱਧ ਵਨ ਡੇ ਖੇਡੇ ਹਨ, ਇਸ ਲਈ ਉਹ ਕਾਫੀ ਤਜਰਬਾ ਰੱਖਦਾ ਹੈ। ਇਹ ਉਸਦੇ ਕਰੀਅਰ ਤੇ ਦਿਮਾਗ ਵਿਚ ਹੈ। ਜੇਕਰ ਉਹ ਤਿੰਨ ਦਿਨ ਦੇ ਮੀਂਹ ਤੋਂ ਬਾਅਦ ਵੀ ਇੱਥੇ ਪਹੁੰਚਦਾ ਹੈ ਤਾਂ ਵੀ ਉਸਦੀ ਤਿਆਰੀ ’ਤੇ ਕੋਈ ਅਸਰ ਨਹੀਂ ਪੈਂਦਾ। ਉਹ ਮਾਨਸਿਕ ਤੌਰ ’ਤੇ ਮਜ਼ਬੂਤ ਹੈ, ਚੰਗੀ ਤਰ੍ਹਾਂ ਨਾਲ ਸੋਚ ਸਕਦਾ ਹੈ ਤੇ ਗੇਂਦ ਨੂੰ ਬੱਲੇ ’ਤੇ ਆਉਂਦੇ ਹੋਏ ਦੇਖ ਸਕਦਾ ਹੈ। ਦੁਨੀਆ ਦੇ ਸਰਵੋਤਮ ਖਿਡਾਰੀ ਇਹ ਹੀ ਕਰਦੇ ਹਨ।’’

ਸਟੇਨ ਨੇ ਕਿਹਾ, ‘‘ਉਹ ਖੁਦ ’ਤੇ ਭਰੋਸਾ ਰੱਖਦਾ ਹੈ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਖੇਡ ਰਿਹਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਅਜੇ ਵੀ ਪਹਿਲਾਂ ਦੀ ਤਰ੍ਹਾਂ ਖੇਡਣ ਨੂੰ ਲੈ ਕੇ ਉਤਸ਼ਾਹਿਤ ਰਹਿੰਦਾ ਹੈ।’’

ਕੌਮਾਂਤਰੀ ਕ੍ਰਿਕਟ ਵਿਚ ਆਪਣਾ 83ਵਾਂ ਸੈਂਕੜਾ ਲਾਉਣ ਤੋਂ ਬਾਅਦ ਕੋਹਲੀ ਨੇ ਆਪਣੇ ਕਰੀਅਰ ਦੇ ਇਸ ਦੌਰ ਵਿਚ ਆਪਣੀ ਮਾਨਸਿਕਤਾ ਤੇ ਤਿਆਰੀ ਦੇ ਬਾਰੇ ਵਿਚ ਗੱਲ ਕੀਤੀ ਸੀ।

Have something to say? Post your comment

ਅਤੇ ਖੇਡ ਖਬਰਾਂ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ਵਿੱਚ, ਧਰੁਵ-ਤਨੀਸ਼ਾ ਵੀ ਅੱਗੇ ਵਧੀਆਂ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ