Saturday, July 18, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਮਨੋਰੰਜਨ

ਆਸਕਰ ਨੇ 99ਵੇਂ ਅਤੇ 100ਵੇਂ ਸਮਾਰੋਹਾਂ ਲਈ ਪ੍ਰਸਾਰਣ ਤਰੀਕਾਂ ਦਾ ਕੀਤਾ ਐਲਾਨ

08 ਅਪ੍ਰੈਲ, 2026 05:21 PM

ਲਾਸ ਏਂਜਲਸ : ਸਿਨੇਮਾ ਜਗਤ ਦੇ ਸਭ ਤੋਂ ਵੱਕਾਰੀ ਪੁਰਸਕਾਰ 'ਆਸਕਰ' (ਅਕੈਡਮੀ ਅਵਾਰਡਸ) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਅਤੇ ABC ਨੈੱਟਵਰਕ ਨੇ ਆਪਣੇ ਅਗਲੇ 2 ਮਹੱਤਵਪੂਰਨ ਸਮਾਰੋਹਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 99ਵਾਂ ਆਸਕਰ ਸਮਾਰੋਹ 14 ਮਾਰਚ 2027 ਨੂੰ ਅਤੇ 100ਵਾਂ ਆਸਕਰ ਸਮਾਰੋਹ 5 ਮਾਰਚ 2028 ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਐਲਾਨ ਦੇ ਨਾਲ ਹੀ ਆਸਕਰ ਦੇ ਇਤਿਹਾਸ ਵਿੱਚ ਇੱਕ ਵੱਡੇ ਬਦਲਾਅ ਦੀ ਵੀ ਪੁਸ਼ਟੀ ਹੋ ਗਈ ਹੈ।

ਟੀਵੀ ਤੋਂ ਯੂਟਿਊਬ ਵੱਲ ਹਿਜਰਤ

ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਸਮਾਰੋਹ ਲੰਬੇ ਸਮੇਂ ਤੋਂ ਆਪਣੇ ਮੂਲ ਨੈੱਟਵਰਕ 'ਤੇ ਪ੍ਰਸਾਰਿਤ ਹੋਣ ਵਾਲੇ ਅੰਤਿਮ ਸਮਾਰੋਹ ਹੋਣਗੇ। ਸਾਲ 2029 ਤੋਂ ਆਸਕਰ ਦਾ ਪ੍ਰਸਾਰਣ ਪੂਰੀ ਤਰ੍ਹਾਂ ਯੂਟਿਊਬ (YouTube) 'ਤੇ ਤਬਦੀਲ ਹੋ ਜਾਵੇਗਾ। ਡਿਜੀਟਲ ਯੁੱਗ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਬਦਲ ਜਾਵੇਗਾ ਆਸਕਰ ਦਾ ਵੈਨਿਊ

ਸਿਰਫ਼ ਚੈਨਲ ਹੀ ਨਹੀਂ, ਸਗੋਂ ਆਸਕਰ ਦਾ ਵੈਨਿਊ ਵੀ ਬਦਲਣ ਜਾ ਰਿਹਾ ਹੈ। ਸਾਲ 2028 ਦਾ 100ਵਾਂ ਸਮਾਰੋਹ ਹਾਲੀਵੁੱਡ ਦੇ ਮਸ਼ਹੂਰ ਡੌਲਬੀ ਥੀਏਟਰ ਵਿੱਚ ਹੋਣ ਵਾਲਾ ਆਖਰੀ ਪ੍ਰੋਗਰਾਮ ਹੋਵੇਗਾ। ਅਕੈਡਮੀ ਨੇ AEG ਕੰਪਨੀ ਨਾਲ 10 ਸਾਲਾਂ ਦਾ ਸਮਝੌਤਾ ਕੀਤਾ ਹੈ, ਜਿਸ ਤਹਿਤ 2029 ਤੋਂ ਇਹ ਸ਼ੋਅ ਲਾਸ ਏਂਜਲਸ ਦੇ ਡਾਊਨਟਾਊਨ ਸਥਿਤ ਪੀਕਾਕ ਥੀਏਟਰ ਵਿੱਚ ਕਰਵਾਇਆ ਜਾਵੇਗਾ।

ਰੇਟਿੰਗ ਵਿੱਚ ਗਿਰਾਵਟ ਚਿੰਤਾ ਦਾ ਵਿਸ਼ਾ

ਹਾਲਾਂਕਿ ਪ੍ਰਬੰਧਕ ਨਵੇਂ ਬਦਲਾਅ ਕਰ ਰਹੇ ਹਨ, ਪਰ ਪਿਛਲੇ ਮਹੀਨੇ ਹੋਏ 98ਵੇਂ ਆਸਕਰ ਸਮਾਰੋਹ ਦੀ ਰੇਟਿੰਗ ਵਿੱਚ 9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਕਈ ਸਾਲਾਂ ਤੋਂ ਰੇਟਿੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ, ਪਰ ਇਸ ਵਾਰ ਦਰਸ਼ਕਾਂ ਦੀ ਗਿਣਤੀ ਘਟਣ ਕਾਰਨ ਅਕੈਡਮੀ ਹੁਣ ਨਵੇਂ ਪਲੇਟਫਾਰਮਾਂ ਅਤੇ ਤਰੀਕਿਆਂ ਰਾਹੀਂ ਨੌਜਵਾਨ ਦਰਸ਼ਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ।

Have something to say? Post your comment

ਅਤੇ ਮਨੋਰੰਜਨ ਖਬਰਾਂ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

"ਜ਼ਿੰਦਗੀ ਨਾ ਮਿਲੇਗੀ ਦੋਬਾਰਾ" ਨੇ ਪੂਰੇ ਕੀਤੇ 15 ਸਾਲ, ਐਕਸਲ ਐਂਟਰਟੇਨਮੈਂਟ ਨੇ ਯਾਦਾਂ ਕੀਤੀਆਂ ਤਾਜ਼ਾ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ