ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਪੰਜਾਬ ਦੇ ਕਮਿਸ਼ਨਰ ਮਾਨਯੋਗ ਸ਼੍ਰੀ ਜਤਿੰਦਰ ਜੋਰੇਵਾਲ, ਡਿਪਟੀ ਕਮਿਸ਼ਨਰ ਰਾਜੇਸ ਐਰੀ, ਆਬਕਾਰੀ ਅਫਸਰ ਸਰਦਾਰ ਦਿਲਪ੍ਰੀਤ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ਼੍ਰੀ ਗੁਲਸ਼ਨ ਹੂਰੀਆ ਸਹਾਇਕ ਕਮਿਸ਼ਨ ਸੰਗਰੂਰ ਜੀ ਦੀ ਅਗਵਾਈ ਦੇ ਵਿੱਚ ਆਬਕਾਰੀ ਇੰਸਪੈਕਟਰ ਸੁਨਾਮ ਸ੍ਰੀ ਗੋਰਵ ਜਿੰਦਲ ਅਤੇ ਆਬਕਾਰੀ ਇੰਸਪੈਕਟਰ ਲੌਂਗੋਵਾਲ ਸਰਦਾਰ ਬਿਕਰਮ ਢੀਂਡਸਾ ਵੱਲੋਂ ਨਾਜਾਇਜ਼, ਨਕਲੀ ਅਤੇ ਘਰ ਦੀ ਕੱਢੀ ਸ਼ਰਾਬ ਦੇ ਸਿਹਤ ਨੂੰ ਹੋਣ ਵਾਲੇ ਮਾੜੇ ਪ੍ਰਭਾਵ ਸਬੰਧੀ ਲੋਕਾਂ ਨੂੰ ਪ੍ਰਮੁੱਖ ਜਨਤਕ ਥਾਵਾਂ ਜਿਵੇਂ ਕਿ ਬਸ ਸਟੈਂਡ, ਰੇਲਵੇ ਸਟੇਸ਼ਨ, ਤਹਿਸੀਲ ਦਫਤਰ ਅਤੇ ਸਿਵਲ ਹਸਪਤਾਲ ਵਿੱਚ ਜਾਗਰੂਕ ਕੀਤਾ ਗਿਆ
ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਨਜਾਇਜ਼ ਅਤੇ ਨਕਲੀ ਸ਼ਰਾਬ ਵਿਰੁੱਧ ਮੁਹਿੰਮ ਜੰਗੀ ਪੱਧਰ ਤੇ ਚਲਾਈ ਗਈ ਹੈ ਅਤੇ ਜਾਲੀ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਨੂੰ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ
ਇਸ ਮੌਕੇ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਕਲੀ, ਮਾੜੀ ਸ਼ਰਾਬ ਅਤੇ ਘਰ ਦੀ ਕੱਢੀ ਹੋਈ ਸ਼ਰਾਬ ਦੇ ਹੋਣ ਵਾਲੇ ਮਾੜੇ ਪ੍ਰਭਾਵ ਬਾਰੇ ਪੋਸਟਰ ਵੀ ਲਗਾਏ ਗਏ