Sunday, August 16, 2026
BREAKING
ਅੰਬਿਕਾ ਗ੍ਰੀਨ ਖਰੜ ਵਿੱਚ 15 ਅਗਸਤ ਦਾ ਸ਼ਾਨਦਾਰ ਸਮਾਗਮ ਆਜ਼ਾਦੀ ਦਿਵਸ ਮੌਕੇ ਰੋਟਰੀ ਕਲੱਬ ਖਰੜ ਹੈਰੀਟੇਜ ਵੱਲੋਂ 1000 ਬੂਟਿਆਂ ਦੀ ਵੰਡ -ਵਾਤਾਵਰਣ ਸੰਭਾਲ ਦਾ ਲਿਆ ਸੰਕਲਪ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਨਤਮਸਤਕ ਹੋ ਕੇ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਮਨਾਇਆ ਗਿਆ ਆਜ਼ਾਦੀ ਦਿਹਾੜਾ ਲਾਇਨਜ਼ ਕਲੱਬ ਖਰੜ ਵਲੋਂ ਆਜ਼ਾਦੀ ਦਿਹਾੜੇ ਮੋਕੇ ਕੀਤੀ ਗਈ ਸਵੱਛ ਪੀਣ ਵਾਲੇ ਪਾਣੀ ਦੀ ਸੇਵਾ। ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ! ਬ੍ਰਿਕਸ ਸੰਮੇਲਨ 'ਚ ਹੋਣਗੇ ਸ਼ਾਮਲ ਰਾਸ਼ਨ ਲੈਣ ਦਾ ਤਰੀਕਾ ਅੱਜ ਤੋਂ ਬਦਲਿਆ, ਕਾਰਡ ਧਾਰਕਾਂ ਲਈ ਆਇਆ ਨਵਾਂ ਡਿਜੀਟਲ ਸਿਸਟਮ, ਚੰਡੀਗੜ੍ਹ 'ਚ ਹੁਣ... ਅੰਬਾਲਾ 'ਚ ਸਿੱਖਾਂ 'ਤੇ ਲਾਠੀਚਾਰਜ ਦੀ ਜਥੇਦਾਰ ਗੜਗੱਜ ਨੇ ਕੀਤੀ ਸਖ਼ਤ ਨਿੰਦਾ JP ਨੱਢਾ ਦੀ ਵਿਗੜੀ ਸਿਹਤ, ਏਮਜ਼ ਹਸਪਤਾਲ 'ਚ ਦਾਖ਼ਲ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ, ਹਸਪਤਾਲ 'ਤੋਂ ਮਿਲੀ ਛੁੱਟੀ ਪੰਜਾਬ 'ਚ 20.66 ਲੱਖ ਵੋਟਰਾਂ ਦੇ ਨਾਂ ਕੱਟੇ, ਜਾਣੋ ਕਿਉਂ ਲਿਆ ਗਿਆ ਵੱਡਾ ਐਕਸ਼ਨ

ਪੰਜਾਬ

ਆਜ਼ਾਦੀ ਦੇ ਪ੍ਰਵਾਨਿਆਂ ਨੂੰ ਨਤਮਸਤਕ ਹੋ ਕੇ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਮਨਾਇਆ ਗਿਆ ਆਜ਼ਾਦੀ ਦਿਹਾੜਾ

16 ਅਗਸਤ, 2026 02:43 PM

ਪ੍ਰੀਤ ਪੱਤੀ
ਖਰੜ : ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਰਕਸ਼ਾ ਕਿਰਨ ਨੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਕੌਮੀ ਝੰਡਾ ਤਿਰੰਗਾ ਲਹਿਰਾਇਆ। ਇਸ ਉਪਰੰਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਕਸ਼ਾ ਕਿਰਨ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਸਾਨੂੰ ਅਨੇਕਾਂ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਸਦਕਾ ਪ੍ਰਾਪਤ ਹੋਈ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਉਨ੍ਹਾਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ 80ਵੇਂ ਆਜ਼ਾਦੀ ਦਿਵਸ ਮੌਕੇ ਅਸੀਂ ਇਹ ਪ੍ਰਣ ਕਰੀਏ ਕਿ ਦੇਸ਼ ਦੀ ਅਖੰਡਤਾ, ਏਕਤਾ, ਭਾਈਚਾਰਕ ਸਾਂਝ ਅਤੇ ਤਰੱਕੀ ਲਈ ਹਮੇਸ਼ਾ ਵਚਨਬੱਧ ਰਹਾਂਗੇ ਅਤੇ ਦੇਸ਼ ਦੀ ਨਿਰਮਾਣ ਯਾਤਰਾ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂਗੇ। ਸਮਾਗਮ ਦੌਰਾਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸਟਾਫ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਨ੍ਹਾਂ ਵਿੱਚ ਮੈਡਮ ਕਵਿਤਾ ਮੌਂਗਾ, ਮੁਖੀ ਵਿਭਾਗ ਅਪਲਾਈਡ ਸਾਇੰਸ, ਪ੍ਰੋ. ਗੁਰਬਖਸ਼ੀਸ਼ ਸਿੰਘ, ਅਫ਼ਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਅਤੇ ਕੋਆਰਡੀਨੇਟਰ ਰਾਸ਼ਟਰੀ ਸੇਵਾ ਯੋਜਨਾ, ਸ੍ਰੀ ਸੰਦੀਪ ਬਜਾਜ, ਸ੍ਰੀ ਕੁਲਦੀਪ ਰਾਏ, ਮਕੈਨੀਕਲ ਵਿਭਾਗ, ਸ੍ਰੀਮਤੀ ਅੰਸ਼ੂ ਸ਼ਰਮਾ, ਮੁਖੀ ਵਿਭਾਗ ਇਲੈਕਟ੍ਰੀਕਲ, ਮੈਡਮ ਪੂਰਨੀਮਾ ਸਮੇਤ ਹੋਰ ਸਟਾਫ ਮੈਂਬਰ ਮੌਜੂਦ ਸਨ।

ਇਸ ਮੌਕੇ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਰਮਨ ਕੁਮਾਰ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ, ਜਿਨ੍ਹਾਂ ਨੂੰ ਖਰੜ ਦੇ ਐਸ.ਡੀ.ਐਮ. ਵੱਲੋਂ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਮੁਹਿੰਮ ਦੌਰਾਨ ਨਿਭਾਈ ਸ਼ਾਨਦਾਰ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਹੈ। ਸਮਾਗਮ ਦਾ ਮਾਹੌਲ ਦੇਸ਼ਭਗਤੀ ਦੇ ਜਜ਼ਬੇ ਨਾਲ ਭਰਪੂਰ ਰਿਹਾ ਅਤੇ ਸਮੂਹ ਹਾਜ਼ਰੀਨ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

Have something to say? Post your comment

ਅਤੇ ਪੰਜਾਬ ਖਬਰਾਂ

ਅੰਬਿਕਾ ਗ੍ਰੀਨ ਖਰੜ ਵਿੱਚ 15 ਅਗਸਤ ਦਾ ਸ਼ਾਨਦਾਰ ਸਮਾਗਮ

ਅੰਬਿਕਾ ਗ੍ਰੀਨ ਖਰੜ ਵਿੱਚ 15 ਅਗਸਤ ਦਾ ਸ਼ਾਨਦਾਰ ਸਮਾਗਮ

ਆਜ਼ਾਦੀ ਦਿਵਸ ਮੌਕੇ ਰੋਟਰੀ ਕਲੱਬ ਖਰੜ ਹੈਰੀਟੇਜ ਵੱਲੋਂ 1000 ਬੂਟਿਆਂ ਦੀ ਵੰਡ -ਵਾਤਾਵਰਣ ਸੰਭਾਲ ਦਾ ਲਿਆ ਸੰਕਲਪ

ਆਜ਼ਾਦੀ ਦਿਵਸ ਮੌਕੇ ਰੋਟਰੀ ਕਲੱਬ ਖਰੜ ਹੈਰੀਟੇਜ ਵੱਲੋਂ 1000 ਬੂਟਿਆਂ ਦੀ ਵੰਡ -ਵਾਤਾਵਰਣ ਸੰਭਾਲ ਦਾ ਲਿਆ ਸੰਕਲਪ

ਲਾਇਨਜ਼ ਕਲੱਬ ਖਰੜ ਵਲੋਂ ਆਜ਼ਾਦੀ ਦਿਹਾੜੇ ਮੋਕੇ ਕੀਤੀ ਗਈ ਸਵੱਛ ਪੀਣ ਵਾਲੇ ਪਾਣੀ ਦੀ ਸੇਵਾ।

ਲਾਇਨਜ਼ ਕਲੱਬ ਖਰੜ ਵਲੋਂ ਆਜ਼ਾਦੀ ਦਿਹਾੜੇ ਮੋਕੇ ਕੀਤੀ ਗਈ ਸਵੱਛ ਪੀਣ ਵਾਲੇ ਪਾਣੀ ਦੀ ਸੇਵਾ।

ਅੰਬਾਲਾ 'ਚ ਸਿੱਖਾਂ 'ਤੇ ਲਾਠੀਚਾਰਜ ਦੀ ਜਥੇਦਾਰ ਗੜਗੱਜ ਨੇ ਕੀਤੀ ਸਖ਼ਤ ਨਿੰਦਾ

ਅੰਬਾਲਾ 'ਚ ਸਿੱਖਾਂ 'ਤੇ ਲਾਠੀਚਾਰਜ ਦੀ ਜਥੇਦਾਰ ਗੜਗੱਜ ਨੇ ਕੀਤੀ ਸਖ਼ਤ ਨਿੰਦਾ

ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ, ਹਸਪਤਾਲ 'ਤੋਂ ਮਿਲੀ ਛੁੱਟੀ

ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ, ਹਸਪਤਾਲ 'ਤੋਂ ਮਿਲੀ ਛੁੱਟੀ

ਪੰਜਾਬ 'ਚ 20.66 ਲੱਖ ਵੋਟਰਾਂ ਦੇ ਨਾਂ ਕੱਟੇ, ਜਾਣੋ ਕਿਉਂ ਲਿਆ ਗਿਆ ਵੱਡਾ ਐਕਸ਼ਨ

ਪੰਜਾਬ 'ਚ 20.66 ਲੱਖ ਵੋਟਰਾਂ ਦੇ ਨਾਂ ਕੱਟੇ, ਜਾਣੋ ਕਿਉਂ ਲਿਆ ਗਿਆ ਵੱਡਾ ਐਕਸ਼ਨ

ਸਾਬਕਾ ਜਥੇਦਾਰ ਦੇ ਘਰ ਹੋਈ ਫਾਇਰਿੰਗ 'ਤੇ RP ਸਿੰਘ ਨੇ ਚੁੱਕੇ ਸਵਾਲ

ਸਾਬਕਾ ਜਥੇਦਾਰ ਦੇ ਘਰ ਹੋਈ ਫਾਇਰਿੰਗ 'ਤੇ RP ਸਿੰਘ ਨੇ ਚੁੱਕੇ ਸਵਾਲ

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਫਾਇਰਿੰਗ

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਫਾਇਰਿੰਗ

ਅਗਰਵਾਲ ਸਭਾ ਨੇ ਏਕਮ ਦਾ ਦਿਹਾੜਾ ਮਨਾ ਕੇ ਨੀਟ ਦੇ ਸਫਲ ਬੱਚਿਆਂ ਨੂੰ ਕੀਤਾ ਸਨਮਾਨਿਤ     

ਅਗਰਵਾਲ ਸਭਾ ਨੇ ਏਕਮ ਦਾ ਦਿਹਾੜਾ ਮਨਾ ਕੇ ਨੀਟ ਦੇ ਸਫਲ ਬੱਚਿਆਂ ਨੂੰ ਕੀਤਾ ਸਨਮਾਨਿਤ     

ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ

ਅਗਰਵਾਲ ਸਭਾ ਅਮਰਗੜ੍ਹ ਵੱਲੋਂ ਮਨਪ੍ਰੀਤ ਬਾਂਸਲ ਸਨਮਾਨਿਤ