Wednesday, March 11, 2026
BREAKING
ਐਨ.ਐੱਸ.ਐੱਸ. ਯੂਨਿਟ, ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵੱਲੋਂ ਯੋਗਾ ਕੈਂਪ ਦਾ ਆਯੋਜਨ ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ ਨੇੜੇ ਹਮਲਾ, ਲੱਗੀ ਅੱਗ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ ਪੰਜਾਬ 'ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ ਅੰਮ੍ਰਿਤਸਰ 'ਚ LPG, ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ- ਡਿਪਟੀ ਕਮਿਸ਼ਨਰ ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ ਸ਼ਿਮਲਾ 'ਚ ਕਰੋੜਾਂ ਦੇ ਨਸ਼ੇ ਨਾਲ ਫੜਿਆ ਗਿਆ ਪੰਜਾਬੀ ਮੁੰਡਾ ! ਹਿਮਾਚਲੀ ਕੁੜੀ ਦਿੰਦੀ ਸੀ ਸਾਥ, ਖੁੱਲ੍ਹੇ ਕਈ ਵੱਡੇ ਰਾਜ਼ ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ ਮਿਨੀਮਮ ਬੈਲੇਂਸ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਕੀ ਵਾਪਸ ਆਉਣਗੇ ਪੈਸੇ?

ਪੰਜਾਬ

ਅੰਮ੍ਰਿਤਸਰ 'ਚ LPG, ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ- ਡਿਪਟੀ ਕਮਿਸ਼ਨਰ

11 ਮਾਰਚ, 2026 08:08 PM

ਅੰਮ੍ਰਿਤਸਰ : ਮਿਡਲ ਈਸਟ ਵਿਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਪੈਟਰੋਲੀਅਮ/ਐਲ:ਪੀ:ਜੀ ਅਧਿਕਾਰੀਆਂ ਅਤੇ ਪੈਟਰੋਲ ਪੰਪਾਂ ਅਤੇ ਗੈਸ ਏਜੰਸੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ ਐੱਲ.ਪੀ.ਜੀ., ਪੈਟਰੋਲ/ਡੀਜ਼ਲ ਦੀ ਕੋਈ ਕਮੀ ਨਹੀਂ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਡਿਪਟੀ ਕਮਿਸ਼ਨਰ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਕਿਸੇ ਨੂੰ ਵੀ ਕਾਲਾਬਜਾਰੀ ਜਾਂ ਜਮਾਂਖੋਰੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਮਾਂਖੋਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 67 ਗੈਸ ਏਜੰਸੀਆਂ ਅਤੇ 303 ਪੈਟਰੋਲ ਪੰਪ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਵਿਚ ਕਿਤੇ ਵੀ ਕੋਈ ਘਰੇਲੂ ਗੈਸ ਅਤੇ ਪੈਟਰੋਲ/ਡੀਜ਼ਲ ਕੋਈ ਵੀ ਘਾਟ ਨਹੀਂ ਹੈ ਅਤੇ ਇਸ ਦੀ ਸਪਲਾਈ ਲਗਾਤਾਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮਰਸ਼ੀਅਲ ਗੈਸ ਵਿਚ ਕਮੀ ਆਈ ਹੈ ਅਤੇ ਇਸ ਨੂੰ ਵੀ ਛੇਤੀ ਹੀ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਗੈਸ ਏਜੰਸੀ ਅਤੇ ਪੈਟਰੋਲ ਪੰਪਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਹੀ ਜ਼ਿਲ੍ਹਾ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਉਣ ਤਾਂ ਜੋ ਪੰਜਾਬ ਸਰਕਾਰ ਰਾਹੀਂ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ। 

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰੇਲੂ ਗੈਸ ਅਤੇ ਪੈਟਰੋਲ/ਡੀਜਲ ਦੀ ਕੋਈ ਵੀ ਸਮੱਸਿਆ ਨਹੀਂ ਹੈ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਵਾਸੀ ਜਮਾਂਖੋਰੀ ਤੋਂ ਬਚਣ ਅਤੇ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਪ੍ਰਸਾਸ਼ਨ ਨਾਲ ਸੰਪਰਕ ਕਰਨ। ਇਸ ਮੀਟਿੰਗ ਵਿਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਹਰਵਿੰਦਰ ਕੌਰ, ਫੂਡ ਸਪਲਾਈ ਇੰਸਪੈਕਟਰ ਜਗਵਿੰਦਰ ਸਿੰਘ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੇਲ ਮੈਨੇਜਰ ਯਸ਼ ਪਾਠਕ, ਮੈਨੇਜਰ ਅੰਕਿਤ ਕੁਮਾਰ ਤੋਂ ਇਲਾਵਾ ਵੱਖ-ਵੱਖ ਗੈਸ ਏੰਜਸੀਆਂ ਅਤੇ ਪੈਟਰੋਲ ਪੰਪਾਂ ਦੇ ਨੁਮਾਇੰਦੇ ਹਾਜ਼ਰ ਸਨ। 

Have something to say? Post your comment

ਅਤੇ ਪੰਜਾਬ ਖਬਰਾਂ

ਐਨ.ਐੱਸ.ਐੱਸ. ਯੂਨਿਟ, ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵੱਲੋਂ ਯੋਗਾ ਕੈਂਪ ਦਾ ਆਯੋਜਨ

ਐਨ.ਐੱਸ.ਐੱਸ. ਯੂਨਿਟ, ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵੱਲੋਂ ਯੋਗਾ ਕੈਂਪ ਦਾ ਆਯੋਜਨ

ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ

ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ

ਪੰਜਾਬ 'ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ

ਪੰਜਾਬ 'ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਨੇ ਮਹਿਲਾ ਬੂਥ ਲੈਵਲ ਅਫਸਰਾਂ ਨੂੰ ਕੀਤਾ ਸਨਮਾਨਿਤ

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਨੇ ਮਹਿਲਾ ਬੂਥ ਲੈਵਲ ਅਫਸਰਾਂ ਨੂੰ ਕੀਤਾ ਸਨਮਾਨਿਤ

ਪੰਜਾਬ ਸਰਕਾਰ ਦਾ ਬਜਟ ਮੁੰਗੇਰੀ ਲਾਲ ਦੇ ਰੰਗੀਨ ਸੁਪਨੇ, ਐਲਾਨ ਸਿਰਫ਼ ਐਲਾਨ ਹੀ ਰਹਿਣਗੇ – ਕਮਲ ਕਿਸ਼ੋਰ ਸ਼ਰਮਾ

ਪੰਜਾਬ ਸਰਕਾਰ ਦਾ ਬਜਟ ਮੁੰਗੇਰੀ ਲਾਲ ਦੇ ਰੰਗੀਨ ਸੁਪਨੇ, ਐਲਾਨ ਸਿਰਫ਼ ਐਲਾਨ ਹੀ ਰਹਿਣਗੇ – ਕਮਲ ਕਿਸ਼ੋਰ ਸ਼ਰਮਾ

ਸਾਈਬਰ ਕ੍ਰਾਈਮ ਡਿਵੀਜ਼ਨ ਪੰਜਾਬ ਦੀ ਵੱਡੀ ਕਾਰਵਾਈ, ਸੋਸ਼ਲ ਮੀਡੀਆ ‘ਤੇ ਔਰਤਾਂ ਬਣ ਕੇ ਧੋਖਾਧੜੀ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ

ਸਾਈਬਰ ਕ੍ਰਾਈਮ ਡਿਵੀਜ਼ਨ ਪੰਜਾਬ ਦੀ ਵੱਡੀ ਕਾਰਵਾਈ, ਸੋਸ਼ਲ ਮੀਡੀਆ ‘ਤੇ ਔਰਤਾਂ ਬਣ ਕੇ ਧੋਖਾਧੜੀ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ

SGPC ਵੱਲੋਂ ਪਿੰਗਲਵਾੜਾ ਸੁਸਾਇਟੀ ਲਈ 15 ਲੱਖ ਰੁਪਏ ਦੀ ਮਾਲੀ ਸਹਾਇਤਾ, ਧਾਮੀ ਨੇ ਸੌਂਪਿਆ ਚੈਕ

SGPC ਵੱਲੋਂ ਪਿੰਗਲਵਾੜਾ ਸੁਸਾਇਟੀ ਲਈ 15 ਲੱਖ ਰੁਪਏ ਦੀ ਮਾਲੀ ਸਹਾਇਤਾ, ਧਾਮੀ ਨੇ ਸੌਂਪਿਆ ਚੈਕ

Sukhpal Singh Khaira ਦੀ ਵਿਵਾਦਤ ਟਿੱਪਣੀ 'ਤੇ ਮਚਿਆ ਸਿਆਸੀ ਤੂਫਾਨ, Punjab State Women Commission ਨੇ ਲਿਆ ਸੁ-ਮੋਟੋ, 12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

Sukhpal Singh Khaira ਦੀ ਵਿਵਾਦਤ ਟਿੱਪਣੀ 'ਤੇ ਮਚਿਆ ਸਿਆਸੀ ਤੂਫਾਨ, Punjab State Women Commission ਨੇ ਲਿਆ ਸੁ-ਮੋਟੋ, 12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

ਤਨਖਾਹਾਂ ਲਈ ਉਡੀਕ ਕਰ ਰਹੇ ਅਧਿਆਪਕ: ਪੰਜਾਬ ਭਰ 'ਚ ਫਰਵਰੀ ਦੀ ਸੈਲਰੀ ਲੇਟ, ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ

ਤਨਖਾਹਾਂ ਲਈ ਉਡੀਕ ਕਰ ਰਹੇ ਅਧਿਆਪਕ: ਪੰਜਾਬ ਭਰ 'ਚ ਫਰਵਰੀ ਦੀ ਸੈਲਰੀ ਲੇਟ, ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ

ਲੁਧਿਆਣਾ 'ਚ ਭਾਜਪਾ ਨੂੰ ਵੱਡਾ ਖੋਰਾ: ਅਮਿਤ ਗੋਸਾਈਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਹਲਕਾ ਇੰਚਾਰਜ ਕੀਤਾ ਨਿਯੁਕਤ

ਲੁਧਿਆਣਾ 'ਚ ਭਾਜਪਾ ਨੂੰ ਵੱਡਾ ਖੋਰਾ: ਅਮਿਤ ਗੋਸਾਈਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਹਲਕਾ ਇੰਚਾਰਜ ਕੀਤਾ ਨਿਯੁਕਤ