Tuesday, September 22, 2026
BREAKING
ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ) Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ ਰਾਣੀ ਮੁਖਰਜੀ ਦੀ ਮਾਂ ਦਾ ਹੋਇਆ ਦਿਹਾਂਤ ! ਬਾਲੀਵੁੱਡ ਜਗਤ 'ਚ ਪਸਰਿਆ ਮਾਤਮ ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਪੰਜਾਬ

ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG

22 ਸਤੰਬਰ, 2026 07:07 PM

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ 'ਚ ਵਾਹਨ ਚਾਲਕਾਂ ਲਈ ਨਵੇਂ ਨਿਯਮ ਲਾਗੂ ਹੋਏ ਹਨ। ਜਿਥੇ ਕਿ ਬਿਨਾਂ ਵੈਧ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਹੁਣ ਪੈਟਰੋਲ, ਡੀਜ਼ਲ ਅਤੇ ਸੀ.ਐੱਨ.ਜੀ. ਨਹੀਂ ਮਿਲੇਗੀ। ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐਨ.ਐਸ.ਐਸ) ਦੀ ਧਾਰਾ 163 ਤਹਿਤ ਇਹ ਸਖ਼ਤ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵਾਹਨ ਦੇ ਅੱਗੇ ਅਤੇ ਪਿੱਛੇ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਲੱਗੀ ਹੋਣੀ ਲਾਜ਼ਮੀ ਹੈ। ਜੇਕਰ ਨੰਬਰ ਪਲੇਟ ਹਟਾਈ, ਟੁੱਟੀ, ਮੁੜੀ ਜਾਂ ਬਦਲੀ ਹੋਈ ਹੋਵੇਗੀ, ਤਾਂ ਵਾਹਨ ਨੂੰ ਪੈਟਰੋਲ, ਡੀਜ਼ਲ ਤੇ ਸੀ.ਐੱਨ.ਜੀ. ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਵੈਧ ਰਜਿਸਟ੍ਰੇਸ਼ਨ ਵਾਲੇ ਨਵੇਂ ਵਾਹਨਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਸੇਵਾਵਾਂ ਵਾਲੇ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਹ ਆਦੇਸ਼ ਅੰਮ੍ਰਿਤਸਰ ਸਿਟੀ ਪੁਲਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਸੂਚਨਾ ਬੋਰਡ ਲਗਾਉਣਾ ਲਾਜ਼ਮੀ
ਹੁਕਮਾਂ ਵਿਚ ਇਹ ਵੀ ਕਿਹਾ ਕਿ ਸਾਰੇ ਪੈਟਰੋਲ ਪੰਪਾਂ ਅਤੇ ਸੀ.ਐੱਨ.ਜੀ. ਸਟੇਸ਼ਨਾਂ ਦੇ ਦਾਖਲੇ ਤੇ ਇੰਧਨ ਭਰਨ ਵਾਲੀ ਥਾਂ 'ਤੇ ਘੱਟੋ-ਘੱਟ 3×3 ਫੁੱਟ ਦਾ ਸੂਚਨਾ ਬੋਰਡ ਲਗਾਉਣਾ ਪਵੇਗਾ, ਜਿਸ 'ਤੇ ਲਿਖਿਆ ਹੋਵੇਗਾ ਕਿ ਬਿਨਾਂ ਵੈਧ ਨੰਬਰ ਪਲੇਟ ਤੋਂ ਇੰਧਨ ਨਹੀਂ ਮਿਲੇਗਾ। ਪੰਪਾਂ 'ਤੇ ਕੈਮਰੇ ਹਰ ਸਮੇਂ ਚਾਲੂ ਰੱਖਣੇ ਹੋਣਗੇ, ਤਾਂ ਜੋ ਆਉਣ-ਜਾਣ ਵਾਲੇ ਵਾਹਨਾਂ ਦੀਆਂ ਨੰਬਰ ਪਲੇਟਾਂ ਸਪੱਸ਼ਟ ਰਿਕਾਰਡ ਹੋ ਸਕਣ। ਇਹ ਰਿਕਾਰਡਿੰਗ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਗੈਰ-ਅਧਿਕਾਰਤ ਵਿਅਕਤੀ ਨੂੰ ਬੋਤਲ, ਕੰਟੇਨਰ ਜਾਂ ਕਿਸੇ ਬਰਤਨ ਵਿੱਚ ਪੈਟਰੋਲ-ਡੀਜ਼ਲ ਦੇਣ 'ਤੇ ਮੁਕੰਮਲ ਰੋਕ ਲਗਾਈ ਗਈ ਹੈ। ਜੇਕਰ ਕੋਈ ਵਾਹਨ ਚਾਲਕ ਵਿਵਾਦ ਜਾਂ ਹੰਗਾਮਾ ਕਰਦਾ ਹੈ, ਤਾਂ ਪੰਪ ਸੰਚਾਲਕ ਤੁਰੰਤ 112 ਨੰਬਰ ਜਾਂ ਨਜ਼ਦੀਕੀ ਪੁਲਸ ਠਾਣੇ 'ਚ ਸੂਚਿਤ ਕਰ ਸਕਦੇ ਹਨ।

ਪਾਬੰਦੀ ਲਗਾਉਣ ਦਾ ਕਾਰਨ
ਪੁਲਸ ਅਨੁਸਾਰ ਕਈ ਲੋਕ ਨੰਬਰ ਪਲੇਟਾਂ ਮੋੜ ਕੇ ਜਾਂ ਹਟਾ ਕੇ ਵਾਹਨ ਚਲਾਉਂਦੇ ਹਨ, ਜਿਸ ਨਾਲ ਪੁਲਸ ਨੂੰ ਵਾਹਨਾਂ ਦੀ ਪਛਾਣ ਕਰਨ 'ਚ ਮੁਸ਼ਕਲ ਆਉਂਦੀ ਹੈ । ਅਜਿਹੇ ਵਾਹਨਾਂ ਦੀ ਵਰਤੋਂ ਹਿੱਟ ਐਂਡ ਰਨ, ਚੇਨ ਸਨੈਚਿੰਗ, ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਵਿੱਚ ਕੀਤੀ ਜਾ ਸਕਦੀ ਹੈ, ਜਿਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ

ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ

ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ

ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ

ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ

ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ

ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ)

ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ)

ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ

ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ

ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

'ਡਿਊਟੀ 'ਤੇ ਆਉਂਦੇ-ਜਾਂਦੇ ਵਰਦੀ ਨਾ ਪਾਓ!', ਪੰਜਾਬ ਪੁਲਸ ਦੀ ਵਾਇਰਲ ਐਡਵਾਈਜ਼ਰੀ ਦਾ ਪੜ੍ਹੋ ਅਸਲ ਸੱਚ

'ਡਿਊਟੀ 'ਤੇ ਆਉਂਦੇ-ਜਾਂਦੇ ਵਰਦੀ ਨਾ ਪਾਓ!', ਪੰਜਾਬ ਪੁਲਸ ਦੀ ਵਾਇਰਲ ਐਡਵਾਈਜ਼ਰੀ ਦਾ ਪੜ੍ਹੋ ਅਸਲ ਸੱਚ

ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਤੇ ਖੂਨਦਾਨ ਕੈਂਪ ਦਾ ਆਯੋਜਿਨ

ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਤੇ ਖੂਨਦਾਨ ਕੈਂਪ ਦਾ ਆਯੋਜਿਨ

70 ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਲ਼ੜਕੀਆਂ 19 ਸਾਲ ਦੇ ਮੁਕਾਬਲੇ ਅੱਜ ਤੋ ਨਵਾਂਸਹਿਰ ਵਿਖੇ

70 ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਲ਼ੜਕੀਆਂ 19 ਸਾਲ ਦੇ ਮੁਕਾਬਲੇ ਅੱਜ ਤੋ ਨਵਾਂਸਹਿਰ ਵਿਖੇ

ਪੁਨੀਤ ਜੈਨ ਨੇ ਸਿਰਫ਼ ਪਾਣੀ ਪੀ ਕੇ 8 ਦਿਨ ਤਪੱਸਿਆ ਕੀਤੀ

ਪੁਨੀਤ ਜੈਨ ਨੇ ਸਿਰਫ਼ ਪਾਣੀ ਪੀ ਕੇ 8 ਦਿਨ ਤਪੱਸਿਆ ਕੀਤੀ