ਗੁਰਦਾਸਪੁਰ : ਭਾਰਤੀ ਜਨਤਾ ਪਾਰਟੀ ਵਲੋਂ ਇੱਥੇ ਸੂਬਾ ਪੱਧਰੀ ਸੈਣੀ ਸਮਾਜ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰੱਜ ਕੇ ਤਾਰੀਫ਼ ਕੀਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ 'ਤੇ ਕਿਸੇ ਵੀ ਤਰ੍ਹਾਂ ਦੀ ਥਕਾਵਟ ਨਹੀਂ ਦਿਖਦੀ ਹੈ ਅਤੇ ਮੁੱਖ ਮੰਤਰੀ ਸੈਣੀ ਸਮਾਜ ਦਾ ਮਾਣ ਵਧਾ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੋ ਸਨਮਾਨ ਤੁਸੀਂ ਦੇ ਰਹੇ ਹੋ, ਉਸ ਦੇ ਸੈਣੀ ਸਾਹਿਬ ਅਸਲੀ ਹੱਕਦਾਰ ਹਨ। ਪਾਰਟੀ ਨੇ ਜੋ ਜ਼ਿੰਮੇਵਾਰੀ ਇਨ੍ਹਾਂ ਨੂੰ ਦਿੱਤੀ ਸੀ, ਉਹ ਉਸ ਨੂੰ ਬਾਖੂਬੀ ਨਿਭਾ ਰਹੇ ਹਨ।
ਸਿਰਫ ਹਰਿਆਣਾ ਹੀ ਨਹੀਂ, ਪੰਜਾਬ 'ਚ ਵੀ ਸੈਣੀ ਸਾਹਿਬ ਦੀ ਧਮਕ ਪੂਰੀ ਹੈ ਅਤੇ ਇਨ੍ਹਾਂ ਦੀ ਧਮਕ ਦੀ ਗੂੰਜ ਬੜੀ ਦੂਰ ਤੱਕ ਜਾ ਰਹੀ ਹੈ।