Thursday, October 08, 2026
BREAKING
• ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸਰੀਰ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ • ਮਰੀਜ਼ਾਂ ਦੀ ਸਹੂਲਤ ਲਈ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਪੰਜ ਵ੍ਹੀਲਚੇਅਰਾਂ ਦਾਨ • ਹਰ ਸੰਭਾਵਿਤ ਸਿਹਤ ਖਤਰੇ ’ਤੇ ਨਿਗਰਾਨੀ, ਤੁਰੰਤ ਸੂਚਨਾ ਤੇ ਕਾਰਵਾਈ ਯਕੀਨੀ ਬਣਾਈ ਜਾਵੇ : ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ • 28 ਅਕਤੂਬਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਸੁਣਵਾਈ, ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੀ ਮੰਗ • ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ • ਪੰਜਾਬ ਬੋਰਡ ਨੇ ਮੁਲਾਜ਼ਮਾਂ ਲਈ ਲਾਗੂ ਕੀਤੀ ਨਵੀਂ ਪਾਲਿਸੀ, ਤਨਖ਼ਾਹ ਤੇ ਛੁੱਟੀਆਂ ਸਣੇ ਮਿਲਣਗੇ ਵੱਡੇ ਲਾਭ • ਵੱਡੀ ਖ਼ਬਰ: CBI ਦਾ ਐਕਸ਼ਨ! ਚੰਡੀਗੜ੍ਹ 'ਚੋਂ ਸਰਕਾਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ • ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ: ਐਡਵੋਕੇਟ ਧਾਮੀ • BIG BREAKING: ਪੰਜਾਬ 'ਚ ਦਿਨ-ਦਿਹਾੜੇ ਵੱਡੀ ਲੁੱਟ! ਬੈਂਕ ਦੇ ਬਾਹਰੋਂ ਗੰਨ ਪੁਆਇੰਟ 'ਤੇ ਖੋਹੇ 15,00,000 ਰੁਪਏ • ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ! SC ਕਮਿਸ਼ਨ ਵੱਲੋਂ ਸਖ਼ਤ ਹੁਕਮ ਜਾਰੀ

ਮਨੋਰੰਜਨ

ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ

08 ਅਕਤੂਬਰ, 2026 05:46 PM

ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਵਾਲੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 76 ਸਾਲ ਦੀ ਉਮਰ ਵਿੱਚ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਹੈ। ਪਣਜੀ ਦੇ ਨੇੜੇ ਡੋਨਾ ਪੌਲਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਬੇਹੋਸ਼ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਹੋਸ਼ ਵਿੱਚ ਲਿਆਉਣ ਲਈ 45 ਮਿੰਟ ਲਗਾਤਾਰ CPR ਦਿੱਤੀ ਗਈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸਵੇਰੇ 5:10 ਵਜੇ ਦੇ ਕਰੀਬ ਮ੍ਰਿਤਕ ਐਲਾਨ ਦਿੱਤਾ ਗਿਆ।


ਸਿਰਫ 35 ਰੁਪਏ ਸੀ ਪਹਿਲੀ ਕਮਾਈ
ਨਾਨਾ ਪਾਟੇਕਰ ਦਾ ਜਨਮ 1 ਜਨਵਰੀ 1951 ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਵਿਸ਼ਵਨਾਥ ਪਾਟੇਕਰ ਹੈ। ਨਾਨਾ ਦਾ ਬਚਪਨ ਬਹੁਤ ਗਰੀਬੀ ਵਿੱਚ ਗੁਜ਼ਰਿਆ। ਇੱਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਠੱਪ ਹੋ ਗਿਆ ਅਤੇ ਪਰਿਵਾਰ ਨੂੰ ਰੋਟੀ ਦੇ ਲਾਲੇ ਪੈ ਗਏ। ਗੁਜ਼ਾਰੇ ਲਈ ਨਾਨਾ ਨੇ ਸਿਰਫ 13 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਸਕੂਲ ਤੋਂ ਬਾਅਦ ਸੜਕਾਂ ਦੇ ਕਿਨਾਰੇ ਲੱਗੇ ਬੋਰਡਾਂ ਅਤੇ ਜੇਬਰਾ ਕਰਾਸਿੰਗ ਨੂੰ ਪੇਂਟ ਕਰਦੇ ਸਨ। ਉਨ੍ਹਾਂ ਨੂੰ ਮਹੀਨੇ ਦੇ ਸਿਰਫ 35 ਰੁਪਏ ਮਿਲਦੇ ਸਨ ਅਤੇ ਇੱਕ ਵਕਤ ਦਾ ਖਾਣਾ ਮਿਲਦਾ ਸੀ। ਇੰਨੀ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਮੁੰਬਈ ਦੇ ਮਸ਼ਹੂਰ 'ਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ' ਤੋਂ ਗ੍ਰੈਜੂਏਸ਼ਨ ਕੀਤੀ।


ਕਰੀਅਰ ਦੀ ਸ਼ੁਰੂਆਤ: ਥੀਏਟਰ ਅਤੇ ਪਹਿਲੀ ਫਿਲਮ
ਨਾਨਾ ਪਾਟੇਕਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਥੀਏਟਰ (ਨਾਟਕਾਂ) ਤੋਂ ਕੀਤੀ। ਉਹ ਮਰਾਠੀ ਨਾਟਕਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਨ। ਉਨ੍ਹਾਂ ਨੇ 1978 ਵਿੱਚ ਫਿਲਮ 'ਗਮਨ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ, ਪਰ ਇਸ ਫਿਲਮ ਨਾਲ ਉਨ੍ਹਾਂ ਨੂੰ ਕੋਈ ਖਾਸ ਪਛਾਣ ਨਹੀਂ ਮਿਲੀ। ਕਈ ਸਾਲਾਂ ਤੱਕ ਉਹ ਛੋਟੀਆਂ-ਮੋਟੀਆਂ ਭੂਮਿਕਾਵਾਂ ਕਰਦੇ ਰਹੇ। ਉਨ੍ਹਾਂ ਦੀ ਅਸਲੀ ਪਛਾਣ ਫਿਲਮ 'ਅੰਕੁਸ਼' (1986) ਅਤੇ 'ਪ੍ਰਤਿਘਾਤ' ਨਾਲ ਬਣੀ, ਜਿੱਥੇ ਉਨ੍ਹਾਂ ਦੇ ਗੁੱਸੇ ਅਤੇ ਤਿੱਖੇ ਤੇਵਰਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। 1989 'ਚ ਰਿਲੀਜ਼ ਹੋਈ ਫਿਲਮ ਪਰਿੰਦਾ ਵਿੱਚ 'ਅੰਨਾ' ਦੇ ਕਿਰਦਾਰ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਇਸੇ ਤਰ੍ਹਾਂ 1994 ਵਿਚ ਆਈ ਕ੍ਰਾਂਤੀਵੀਰ ਫਿਲਮ ਨਾਨਾ ਦੇ ਕਰੀਅਰ ਦਾ ਸਭ ਤੋਂ ਮਜ਼ਬੂਤ ਥੰਮ੍ਹ ਸਾਬਤ ਹੋਈ। ਇਸ ਦੇ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਫਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਫਿਲਮ ਐਵਾਰਡ (ਸਰਵੋਤਮ ਅਦਾਕਾਰ) ਅਤੇ ਫਿਲਮਫੇਅਰ ਐਵਾਰਡ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਇਲਾਵਾ 'ਤਿਰੰਗਾ' ਅਤੇ 'ਅਬ ਤੱਕ ਛੱਪਨ' ਵਰਗੀਆਂ ਫਿਲਮਾਂ ਨੇ ਉਨ੍ਹਾਂ ਨੂੰ ਇੰਡਸਟਰੀ ਦਾ ਸੁਪਰਸਟਾਰ ਬਣਾ ਦਿੱਤਾ।


ਸਾਦਗੀ ਭਰਿਆ ਜੀਵਨ
ਕਰੋੜਾਂ ਦੀ ਜਾਇਦਾਦ ਦੇ ਮਾਲਕ ਹੋਣ ਦੇ ਬਾਵਜੂਦ ਨਾਨਾ ਪਾਟੇਕਰ ਬੇਹੱਦ ਸਾਦਾ ਜੀਵਨ ਜਿਊਂਦੇ ਸਨ ਅਤੇ ਇੱਕ ਸਾਧਾਰਨ ਅਪਾਰਟਮੈਂਟ ਵਿੱਚ ਰਹਿਣ ਪਸੰਦ ਸਕਦੇ ਸਨ। ਫਿਲਮੀ ਦੁਨੀਆ ਤੋਂ ਇਲਾਵਾ, ਨਾਨਾ ਪਾਟੇਕਰ ਆਪਣੇ ਸਮਾਜਿਕ ਕਾਰਜਾਂ, ਖਾਸ ਕਰਕੇ ਕਿਸਾਨਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਦੀ ਬੇਬਾਕ ਸੰਵਾਦ ਸ਼ੈਲੀ, ਦਮਦਾਰ ਆਵਾਜ਼ ਅਤੇ ਜ਼ਮੀਨ ਨਾਲ ਜੁੜਿਆ ਅੰਦਾਜ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ ਸੀ ਭਰਤੀ

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ ਸੀ ਭਰਤੀ

ਅਦਾਕਾਰਾ ਆਮਰਪਾਲੀ ਦੂਬੇ ਦੀ ਫਿਲਮ

ਅਦਾਕਾਰਾ ਆਮਰਪਾਲੀ ਦੂਬੇ ਦੀ ਫਿਲਮ "ਬੀਵੀ ਹੋ ਤੋ ਐਸੀ" ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

"ਦੁਬਈ ਦੇ ਮੁਸਲਮਾਨ ਚੰਗੇ, ਪਾਕਿਸਤਾਨ ਦੇ ਕਿਉਂ ਨਹੀਂ?" - ਮੀਕਾ ਸਿੰਘ ਦਾ ਵੱਡਾ ਬਿਆਨ

ਜੇਲਰ 2 ਦਾ ਟ੍ਰੇਲਰ ਰਿਲੀਜ਼, ਰਜਨੀਕਾਂਤ ਨਾਲ ਪਹਿਲੀ ਵਾਰ ਸਕ੍ਰੀਨ ਸਾਂਝੀ ਕਰੇਗੀ ਵਿਦਿਆ ਬਾਲਨ

ਜੇਲਰ 2 ਦਾ ਟ੍ਰੇਲਰ ਰਿਲੀਜ਼, ਰਜਨੀਕਾਂਤ ਨਾਲ ਪਹਿਲੀ ਵਾਰ ਸਕ੍ਰੀਨ ਸਾਂਝੀ ਕਰੇਗੀ ਵਿਦਿਆ ਬਾਲਨ

"ਨਈ ਨਵੇਲੀ" ਦਾ ਦੂਜਾ ਗਾਣਾ "ਫਟਾ ਪਟਾਖਾ" ਰਿਲੀਜ਼

'ਤੁਹਾਡੀ ਜਗ੍ਹਾ ਜੇਲ੍ਹ 'ਚ ਹੈ'; ਅਦਾਲਤ ਨੇ ਰਾਜਪਾਲ ਯਾਦਵ ਨੂੰ ਲਾਈ ਫਟਕਾਰ, ਦੇ'ਤਾ 24 ਘੰਟਿਆਂ ਦਾ ਅਲਟੀਮੇਟਮ

'ਤੁਹਾਡੀ ਜਗ੍ਹਾ ਜੇਲ੍ਹ 'ਚ ਹੈ'; ਅਦਾਲਤ ਨੇ ਰਾਜਪਾਲ ਯਾਦਵ ਨੂੰ ਲਾਈ ਫਟਕਾਰ, ਦੇ'ਤਾ 24 ਘੰਟਿਆਂ ਦਾ ਅਲਟੀਮੇਟਮ

ਕੁੜੀਆਂ ਦੀ ਕਬੱਡੀ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ‘ਥਾਪੀ’, ਰਿਲੀਜ਼ ਹੋਇਆ ਦਮਦਾਰ ਟ੍ਰੇਲਰ

ਕੁੜੀਆਂ ਦੀ ਕਬੱਡੀ ਤੇ ਹੱਕਾਂ ਦੀ ਲੜਾਈ ਦੀ ਕਹਾਣੀ ਹੈ ‘ਥਾਪੀ’, ਰਿਲੀਜ਼ ਹੋਇਆ ਦਮਦਾਰ ਟ੍ਰੇਲਰ

ਜਾਨ੍ਹਵੀ ਕਪੂਰ ਨੇ ਪੈਰਿਸ 'ਚ ਬਿਖੇਰਿਆ ਦੇਸੀ ਗਲੈਮਰ

ਜਾਨ੍ਹਵੀ ਕਪੂਰ ਨੇ ਪੈਰਿਸ 'ਚ ਬਿਖੇਰਿਆ ਦੇਸੀ ਗਲੈਮਰ