Sunday, October 11, 2026
BREAKING
• ਮਾਨਸਿਕ ਤੰਦਰੁਸਤੀ ਨਾਲ ਹੀ ਨਸ਼ਾ ਮੁਕਤੀ ਦੀ ਰਾਹ ਹੁੰਦੀ ਹੈ ਆਸਾਨ : ਡਾ ਰਮਨਦੀਪ  • ਸਿਹਤਮੰਦ ਬਿਰਧ ਅਵਸਥਾ ਲਈ ਅਪਣਾਓ ਸੰਤੁਲਿਤ ਖੁਰਾਕ ਅਤੇ ਸਰਗਰਮ ਜੀਵਨਸ਼ੈਲੀ : ਸਿਵਲ ਸਰਜਨ ਡਾ. ਅਮਨ ਸੂਦ • ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਹੀ ਨਜ਼ਰ ਦੀ ਸੁਰੱਖਿਆ ਦਾ ਪਹਿਲਾ ਕਦਮ :ਡਾ. ਦਵਿੰਦਰ ਢਾਂਡਾ  • ਪਰਗਟ ਸਿੰਘ ਨੇ ਤਾਜਪੋਸ਼ੀ ਮੌਕੇ ਦਿੱਤਾ ਖ਼ਾਸ ਸੁਨੇਹਾ, 'ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਅੱਗੇ ਵਧੇਗੀ ਕਾਂਗਰਸ' • ਪਰਗਟ ਸਿੰਘ ਦੀ ਤਾਜਪੋਸ਼ੀ 'ਚ ਵੜਿੰਗ ਤੇ ਚੰਨੀ ਦੀ ਐਂਟਰੀ, ਵੜਿੰਗ ਬੋਲੇ-ਮੈਨੂੰ ਕੋਈ ਮਲਾਲ ਨਹੀਂ • 'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ • ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ • 'ਹਟਾਓ ਸਾਰੇ ਬੈਰੀਕੇਡ, ਇੰਟਰਨੈੱਟ-ਮੈਟਰੋ ਵੀ...', ਸੁਪਰੀਮ ਕੋਰਟ ਨੇ ਦਿੱਲੀ ਪੁਲਸ ਨੂੰ ਦਿੱਤਾ ਹੁਕਮ • ਪੂਰਬੀ ਅਫਰੀਕਾ ਤੋਂ ਵੱਡੀ ਖ਼ਬਰ : ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 109 ਪ੍ਰਵਾਸੀਆਂ ਦੀ ਮੌਤ • ਫਾਜ਼ਿਲਕਾ ’ਚ ਭਾਰੀ ਮੀਂਹ-ਝੱਖੜ ਨੇ ਮਚਾਈ ਤਬਾਹੀ, ਫਲੈਕਸ ਬੋਰਡ ਉੱਡੇ, ਖੰਭੇ ਅਤੇ ਦਰਖੱਤ ਡਿੱਗੇ

ਬਾਜ਼ਾਰ

ਅਮਰੀਕਾ ਦੀ ਵੀਜ਼ਾ ਸਖ਼ਤੀ ਨਾਲ ਭਾਰਤੀ IT ਉਦਯੋਗ ’ਤੇ ਪੈ ਸਕਦੈ ਅਸਰ : GTRI

11 ਅਕਤੂਬਰ, 2026 05:52 PM

ਅਮਰੀਕਾ ’ਚ ਟੀ. ਸੀ. ਐੱਮ., ਇਨਫੋਸਿਸ ਅਤੇ ਵਿਪਰੋ ਸਮੇਤ 8 ਟੈੱਕ ਕੰਪਨੀਆਂ ਨੂੰ ਗ੍ਰੀਨ ਕਾਰਡ ਸਪਾਂਸਰਸ਼ਿਪ ਪ੍ਰਕਿਰਿਆ ਤੋਂ ਮੁਅੱਤਲ ਕੀਤੇ ਜਾਣ ਨਾਲ ਭਾਰਤੀ ਆਈ. ਟੀ. ਉਦਯੋਗ ਪ੍ਰਭਾਵਿਤ ਹੋ ਸਕਦਾ ਹੈ। ਜੀ. ਟੀ. ਆਰ. ਆਈ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਕਦਮ ਵਿਦੇਸ਼ੀ ਟੈਕਨਾਲੋਜੀ ਪੇਸ਼ੇਵਰਾਂ ਪ੍ਰਤੀ ਅਮਰੀਕਾ ਦੇ ਵਧੇਰੇ ਹਿਫਾਜ਼ਤਵਾਦੀ ਰੁਖ਼ ਦਾ ਸੰਕੇਤ ਦਿੰਦਾ ਹੈ।

ਆਰਥਿਕ ਖੋਜ ਸੰਸਥਾਨ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਨੇ ਇਕ ਰਿਪੋਰਟ ’ਚ ਕਿਹਾ ਕਿ ਭਾਰਤ ਦੇ ਸਾਫਟਵੇਅਰ ਅਤੇ ਆਈ. ਟੀ.-ਸਮਰੱਥ ਸੇਵਾਵਾਂ ਦੀ ਬਰਾਮਦ ’ਚ ਅਮਰੀਕਾ ਦੀ ਹਿੱਸੇਦਾਰੀ 54.1 ਫੀਸਦੀ ਹੈ। ਅਜਿਹੇ ’ਚ ਅਮਰੀਕੀ ਨੀਤੀਆਂ ’ਚ ਬਦਲਾਅ ਨਾਲ ਭਾਰਤੀ ਸੂਚਨਾ ਟੈਕਨਾਲੋਜੀ (ਆਈ. ਟੀ.) ਕੰਪਨੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।

ਜੀ. ਟੀ. ਆਰ. ਆਈ. ਦੇ ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੂੰ ਆਪਣੇ ਬਰਾਮਦ ਬਾਜ਼ਾਰਾਂ ਦਾ ਵਿਸਥਾਰ ਕਰਨ, ਭਾਰਤ ਤੋਂ ਸੇਵਾਵਾਂ ਦੇਣ ਦੀ ਸਮਰੱਥਾ ਮਜ਼ਬੂਤ ਕਰਨ ਅਤੇ ਲੋੜ ਦੇ ਹਿਸਾਬ ਨਾਲ ਸਥਾਨਕ ਪੱਧਰ ’ਤੇ ਨਿਯੁਕਤੀਆਂ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਵਧੇਰੇ ਮੁੱਲ-ਵਾਧੇ ਵਾਲੇ ਟੈਕਨਾਲੋਜੀ ਕਾਰਜਾਂ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ, ਤਾਂ ਜੋ ਅਮਰੀਕੀ ਨੀਤੀਆਂ ’ਚ ਬਦਲਾਅ ਦਾ ਅਸਰ ਘੱਟ ਹੋਵੇ। ਅਮਰੀਕਾ ਨੇ 8 ਅਕਤੂਬਰ ਨੂੰ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇਨਫੋਸਿਸ, ਵਿਪਰੋ ਅਤੇ ਐੱਚ. ਸੀ. ਐੱਲ. ਟੈੱਕ ਤੋਂ ਇਲਾਵਾ ਮਾਈਕ੍ਰੋਸਾਫਟ, ਅਡੋਬੀ, ਕਾਗਨੀਜ਼ੈਂਟ ਅਤੇ ਕੈਪਜੈਮਿਨੀ ਨੂੰ ਸਥਾਈ ਕਿਰਤ ਸਰਟੀਫਿਕੇਟ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ।

ਇਸ ਪ੍ਰੋਗਰਾਮ ਤਹਿਤ ਰੋਜ਼ਗਾਰਦਾਤਾ ਐੱਚ-1ਬੀ ਵੀਜ਼ਾਧਾਰਕਾਂ ਸਮੇਤ ਵਿਦੇਸ਼ੀ ਕਰਮਚਾਰੀਆਂ ਲਈ ਗ੍ਰੀਨ ਕਾਰਡ ਭਾਵ ਸਥਾਈ ਨਿਵਾਸ ਦੀ ਸਪਾਂਸਰਸ਼ਿਪ ਕਰ ਸਕਦੇ ਹਨ। ਜੀ. ਟੀ. ਆਰ. ਆਈ. ਮੁਤਾਬਕ, ਇਸ ਕਦਮ ਨਾਲ ਐੱਚ-1ਬੀ ਵੀਜ਼ੇ ’ਤੇ ਨਿਯੁਕਤੀਆਂ ਆਪਣੇ ਆਪ ਨਹੀਂ ਰੁਕਦੀਆਂ ਅਤੇ ਨਾ ਹੀ ਮੌਜੂਦਾ ਐੱਚ-1ਬੀ ਦਰਜਾ ਰੱਦ ਹੁੰਦਾ ਹੈ। ਕੰਪਨੀਆਂ ਆਮ ਨਿਯਮਾਂ ਤਹਿਤ ਐੱਚ-1ਬੀ ਕਰਮਚਾਰੀਆਂ ਲਈ ਅਰਜ਼ੀ ਦੇ ਸਕਦੀਆਂ ਹਨ। ਸ਼੍ਰੀਵਾਸਤਵ ਨੇ ਕਿਹਾ ਕਿ ਇਸ ਨਾਲ ਅਮਰੀਕੀ ਗਾਹਕਾਂ ਦੇ ਪ੍ਰਾਜੈਕਟਾਂ ’ਤੇ ਤੁਰੰਤ ਅਸਰ ਸੀਮਤ ਰਹਿ ਸਕਦਾ ਹੈ, ਕਿਉਂਕਿ ਭਾਰਤੀ ਆਈ. ਟੀ. ਸੇਵਾਵਾਂ ਦਾ ਜ਼ਿਆਦਾਤਰ ਕੰਮ ਭਾਰਤ ਤੋਂ ਹੁੰਦਾ ਹੈ। ਹਾਲਾਂਕਿ, ਅਮਰੀਕਾ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਕਰਸ਼ਿਤ ਕਰਨਾ ਅਤੇ ਉਨ੍ਹਾਂ ਨੂੰ ਬਣਾਈ ਰੱਖਣਾ ਕੰਪਨੀਆਂ ਲਈ ਮੁਸ਼ਕਿਲ ਹੋ ਸਕਦਾ ਹੈ।

ਹਰ ਸਾਲ ਮਨਜ਼ੂਰ ਹੋਣ ਵਾਲੀਆਂ ਐੱਚ-1ਬੀ ਅਰਜ਼ੀਆਂ ’ਚ ਭਾਰਤੀ ਪੇਸ਼ੇਵਰਾਂ ਦੀ ਹਿੱਸੇਦਾਰੀ 70 ਫੀਸਦੀ ਤੋਂ ਵੱਧ ਹੈ। ਰਿਪੋਰਟ ਮੁਤਾਬਕ, ਮਾਲੀ ਸਾਲ 2025-26 ’ਚ ਭਾਰਤ ਦਾ ਸਾਫਟਵੇਅਰ ਅਤੇ ਆਈ. ਟੀ.-ਸਮਰੱਥ ਸੇਵਾਵਾਂ ਦੀ ਬਰਾਮਦ 221.4 ਅਰਬ ਡਾਲਰ ਰਹੀ। ਇਸ ’ਚ ਅਮਰੀਕਾ ਦੀ ਹਿੱਸੇਦਾਰੀ 119.7 ਅਰਬ ਡਾਲਰ ਭਾਵ 54.1 ਫੀਸਦੀ ਸੀ। ਇਸ ਨਿਰਭਰਤਾ ਕਾਰਨ ਅਮਰੀਕੀ ਨੀਤੀਆਂ ’ਚ ਬਦਲਾਅ ਭਾਰਤੀ ਆਈ. ਟੀ. ਉਦਯੋਗ ਲਈ ਜੋਖਮ ਬਣ ਸਕਦਾ ਹੈ। ਹਾਲਾਂਕਿ, ਰਿਪੋਰਟ ਕਹਿੰਦੀ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਭਾਰਤ ’ਚ ਗਲੋਬਲ ਸਮਰੱਥਾ ਕੇਂਦਰਾਂ (ਜੀ. ਸੀ. ਸੀ.) ਦੇ ਵਾਧੇ ਨੂੰ ਉਤਸ਼ਾਹ ਮਿਲ ਸਕਦਾ ਹੈ। ਜੇਕਰ ਅਮਰੀਕਾ ’ਚ ਵਿਦੇਸ਼ੀ ਹੁਨਰਮੰਦਾਂ ਨੂੰ ਬਣਾਈ ਰੱਖਣਾ ਮੁਸ਼ਕਿਲ ਹੁੰਦਾ ਹੈ, ਤਾਂ ਕੰਪਨੀਆਂ ਇੰਜੀਨੀਅਰਿੰਗ ਦੇ ਵਧੇਰੇ ਕੰਮ, ਗਲੋਬਲ ਪ੍ਰਾਜੈਕਟ ਅਤੇ ਮਾਹਿਰ ਟੀਮਾਂ ਭਾਰਤ ਸਥਿਤ ਆਪਣੇ ਕੇਂਦਰਾਂ ’ਚ ਤਬਦੀਲ ਕਰ ਸਕਦੀਆਂ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

RBI ਤਿੰਨ ਸਰਕਾਰੀ ਕੰਪਨੀਆਂ ਲਈ ਸ਼ੁਰੂ ਕਰੇਗਾ ਵਿਸ਼ੇਸ਼ ਡਾਲਰ ਸਹੂਲਤ, ਜਾਣੋ ਵਜ੍ਹਾ

RBI ਤਿੰਨ ਸਰਕਾਰੀ ਕੰਪਨੀਆਂ ਲਈ ਸ਼ੁਰੂ ਕਰੇਗਾ ਵਿਸ਼ੇਸ਼ ਡਾਲਰ ਸਹੂਲਤ, ਜਾਣੋ ਵਜ੍ਹਾ

ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਨਵੇਂ ਉਤਪਾਦ

ਨਵਾਂ ਧਮਾਕਾ ਕਰਨ ਦੀ ਤਿਆਰੀ 'ਚ Apple, 13 ਅਕਤੂਬਰ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਨਵੇਂ ਉਤਪਾਦ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ ਨੇ ਮਾਰੀ 879 ਅੰਕਾਂ ਦੀ ਛਾਲ, ਨਿਫਟੀ 22,500 ਦੇ ਪਾਰ ਬੰਦ

ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ ਨੇ ਮਾਰੀ 879 ਅੰਕਾਂ ਦੀ ਛਾਲ, ਨਿਫਟੀ 22,500 ਦੇ ਪਾਰ ਬੰਦ

HDFC ਬੈਂਕ ਦੇ ਨਵੇਂ CEO ਨੂੰ  ਮਿਲੇਗੀ ਮੋਟੀ ਤਨਖਾਹ, ਬਣਨਗੇ ਸਭ ਤੋਂ ਵਧ ਸੈਲਰੀ ਲੈਣ ਵਾਲੇ ਬੈਂਕਰ

HDFC ਬੈਂਕ ਦੇ ਨਵੇਂ CEO ਨੂੰ ਮਿਲੇਗੀ ਮੋਟੀ ਤਨਖਾਹ, ਬਣਨਗੇ ਸਭ ਤੋਂ ਵਧ ਸੈਲਰੀ ਲੈਣ ਵਾਲੇ ਬੈਂਕਰ

ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ

ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ

ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ

ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ

UPI Payment ਨੂੰ ਲੈ ਕੇ ਵਪਾਰੀਆਂ 'ਚ ਵਧਿਆ ਵਿਰੋਧ, ਕਿਹਾ-MDR ਲ਼ੱਗਾ ਤਾਂ...

UPI Payment ਨੂੰ ਲੈ ਕੇ ਵਪਾਰੀਆਂ 'ਚ ਵਧਿਆ ਵਿਰੋਧ, ਕਿਹਾ-MDR ਲ਼ੱਗਾ ਤਾਂ...

TV-Fridge ਖ਼ਰੀਦਣ ਲਈ ਕਰਜ਼ਿਆਂ ਦੀ ਵਧੀ ਮੰਗ, ਸੋਨਾ ਗਿਰਵੀ ਰੱਖ ਕੇ ਜ਼ਰੂਰਤ ਦਾ ਸਮਾਨ ਖ਼ਰੀਦ ਰਹੇ ਲੋਕ

TV-Fridge ਖ਼ਰੀਦਣ ਲਈ ਕਰਜ਼ਿਆਂ ਦੀ ਵਧੀ ਮੰਗ, ਸੋਨਾ ਗਿਰਵੀ ਰੱਖ ਕੇ ਜ਼ਰੂਰਤ ਦਾ ਸਮਾਨ ਖ਼ਰੀਦ ਰਹੇ ਲੋਕ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 10 ਪੈਸੇ ਵਧਿਆ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਿਆ 10 ਪੈਸੇ ਵਧਿਆ

Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ

Repo rate ਵਧਾਉਣ ਦੇ ਫੈਸਲੇ ਤੋਂ ਬਾਅਦ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 429 ਅੰਕ ਟੁੱਟ ਕੇ ਹੋਇਆ ਬੰਦ