ਨਵਾਸ਼ਹਿਰ (ਮਨੋਰੰਜਨ ਕਾਲੀਆ) : ਅਮਰੀਕਾ –ਇਜਰਾਈਲ ਤੇ ਈਰਾਨ ਦੇ ਵਿੱਚ ਯੁੱਧ ਦਾ ਅਸਰ ਹੁਣ ਬਾਜਾਰ ਵਿੱਚ ਵੀ ਦਿਖਣਾ ਸ਼ੁਰੂ ਹੋ ਗਿਆ ਹੈ | ਲੋਹੇ ਤੇ ਸਟੀਲ ਬਾਜਾਰ ਵਿੱਚ ਅਚਾਨਕ ਇਕਦਮ ਤੇਜੀ ਆ ਗਈ ਹੈ | ਕਾਰੋਬਾਰੀਆ ਦਾ ਕਹਿਣਾ ਹੈ ਕਿ ਇਕ ਘੰਟੇ ਦੇ ਅੰਦਰ ਹੀ ਲੋਹੇ ਦੀ ਕੀਮਤ 1500 ਰੁ ਟਨ ਵੱਧ ਗਈ ਹੈ | ਜਿਸ ਕਾਰਨ ਨਿਰਮਾਣ ਅਤੇ ਇੰਨਜੀਨਰਿੰਗ ਉਦਯੋਗ ਦੇ ਦਬਾਅ ਵੱਧ ਗਿਆ ਹੈ |
ਕਾਰੋਬਾਰੀ ਬਿਕ੍ਰਮ ਪਾਹਵਾ ਦਾ ਕਹਿਣਾ ਹੈ ਕਿ ਜੇ ਲੜਾਈ ਜਲਦ ਮੁੱਕ ਜਾਦੀ ਹੈ ਤਾਂ ਇਸਦਾ ਅਸਰ ਸੀਮਿਤ ਰਹੇਗਾ | ਲੇਕਿਨ ਜੇ ਲੰਬੇ ਸਮੇਂ ਤੱਕ ਚੱਲਦੀ ਹੈ ਤਾ ਮੰਹਿੰਗਾਈ ਵਿੱਚ ਕਾਫੀ ਵਾਧਾ ਹੋਵੇਗਾ | ਜੇ ਸਮੁੰਦਰੀ ਮਾਰਗਾ ਤੇ ਖਤਰਾ ਵੱਧਦਾ ਹੈ ਜਾ ਲਾਲ ਸਾਗਰ ਜਿਹੇ ਰੂਟ ਪ੍ਰਭਾਵਿਤ ਹੁੰਦੇ ਹਨ ਤਾਂ ਯੂਰਪ ਭੇਜਿਆ ਜਾਣ ਵਾਲਾ ਭਾਰਤ ਦਾ ਮਾਲ ਸਮੇਂ ਸਿਰ ਨਹੀ ਪਹੁੰਚ ਪਾਵੇਗਾ | ਇਸ ਨਾਲ ਵਿਦੇਸ਼ੀ ਖਰੀਦਦਾਰਾ ਦੇ ਆਡਰ ਰੁੱਕ ਸਕਦੇ ਹਨ | ਉਨਾ ਦੱਸਿਆ ਕਿ ਪੰਜਾਬ ਦਾ ਜਿਆਦਾਤਰ ਨਿਰਯਾਤ ਹੋਣ ਵਾਲਾ ਮਾਲ ਦੁਬਈ ਦੇ ਰਾਸਤੇ ਵਿਦੇਸ਼ ਵਿੱਚ ਜਾਦਾ ਹੈ | ਲੇਕਿਨ ਮੌਜੂਦਾ ਹਾਲਾਤਾ ਕਾਰਨ ਸ਼ਿਪਿੰਗ ਰੂਟ ਬਹੁਤ ਪ੍ਰਭਾਵਿਤ ਹੋਏ ਹਨ | ਹੁਣ ਮਾਲ ਭੇਜਣ ਲਈ ਲੰਬਾ ਰਾਸਤਾ ਤੈਅ ਕਰਨਾ ਹੋਵੇਗਾ | ਜਿਸ ਨਾਲ ਮਾਲਭਾੜਾ ਵੀ ਵਧੇਗਾ | ਉਨਾ ਕਿਹਾ ਕਿ ਆਉਣ ਵਾਲੇ ਦੋ ਤਿੰਨ ਦਿਨਾ ਵਿੱਚ ਹਾਲਾਤ ਠੀਕ ਨਹੀ ਹੋਏ ਤਾਂ ਇੰਜੀਨੀਰਿੰਗ ਇੰਡਸਟਰੀ ਤੇ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ | ਪੰਜਾਬ ਤੋ ਈਰਾਨ ਸਹਿਤ ਕਈ ਦੇਸ਼ਾ ਨੂੰ ਮਸ਼ੀਨਰੀ ਅਤੇ ਆਟੋਪਾਟ੍ਰਸ ਜਾਦੇ ਹਨ | ਇਨਾ ਹਾਲਾਤ ਵਿੱਚ ਪਲਾਸਟਿਕ ਤੇ ਮਨਫੂਕਚਰੀ ਸੈਕਟਰ ਵਿੱਚ ਲਾਗਤ ਵੱਧ ਸਕਦੀ ਹੈ | ਇਨਾ ਦੇਸ਼ਾ ਦੀ ਲੜਾਈ ਨਾਲ ਤੇਲ ਸਪਲਾਈ ਰੁੱਕ ਸਕਦੀ ਹੈ | ਜਿਸ ਨਾਲ ਕੱਚੇ ਤੇਲ ਦੀਆ ਅੰਤਰਾਸ਼ਟਰੀ ਕੀਮਤਾ ਵਿੱਚ ਭਾਰੀ ਉਛਾਲ ਆ ਸਕਦਾ ਹੈ | ਭਾਰਤ ਆਪਣਾ 85 ਪ੍ਰਤੀਸ਼ਤ ਕੱਚਾ ਤੇਲ ਵਿਦੇਸ਼ਾ ਤੋ ਮੰਗਵਾਉਦਾ ਹੈ | ਅਜਿਹੇ ਵਿੱਚ ਤੇਲ ਮਹਿੰਗਾ ਹੋਣ ਨਾਲ ਉਤਪਾਦਨ , ਪਰਿਵਾਹਨ ਅਤੇ ਨਿਰਯਾਤ ਲਾਗਤ ਦਾ ਵੱਧਣਾ ਤੈਅ ਮੰਨਿਆ ਜਾ ਰਿਹਾ ਹੈ | ਜੇਕਰ ਯੁੱਧ ਜਾਰੀ ਰਿਹਾ ਤਾਂ ਪੈਟਰੋਲ ਦੀ ਕਮੀ ਦੀ ਸਥਿਤੀ ਬਣ ਸਕਦੀ ਹੈ | ਆਉਣ ਵਾਲੇ ਦਿਨਾ ਵਿੱਚ ਪੈਟਰੋਲ ਦੇ ਰੇਟ ਚਾਰ ਰੁ ਪ੍ਰਤੀ ਲੀਟਰ ਤੱਕ ਵੱਧਣ ਦੀ ਸੰਭਾਵਨਾ ਹੈ | ਇਸ ਦਾ ਅਸਰ ਖੇਤੀਬਾਡੀ ਸੈਕਟਰ ਦੇ ਵੀ ਪੈ ਸਕਦਾ ਹੈ | ਕਿਉਕਿ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਚਾਵਲ ਈਰਾਨ ਭੇਜੇ ਜਾਦੇ ਹਨ |