ਸੁਨਾਮ (ਰਮੇਸ਼ ਗਰਗ) : ਸਥਾਨਕ ਸ੍ਰੀ ਬਾਲਾ ਜੀ ਖਾਟੂ ਸਾ਼ਮ ਸਮਿਤੀ ਵੱਲੋਂ 27 ਸਤੰਬਰ ਦੇ ਵਿਸਾ਼ਲ ਜਗਰਾਤੇ ਨੂੰ ਮੁੱਖ ਰਖਦਿਆਂ ਸਮਿਤੀ ਨੇ ਸ੍ਰੀ ਖਾਟੂ ਸਾ਼ਮ ਦੇ ਪਵਿੱਤਰ ਸਥਾਨ ਤੋਂ ਬਾਲਾ ਜੀ ਦੀ ਪਵਿੱਤਰ ਜੋਤ ਸੁਨਾਮ ਲਿਆਂਦੀ ਗਈ, ਇਸ ਜੋਤੀ ਦੇ ਸਥਾਨਕ ਮਹਾਰਾਜਾ ਅਗਰਸੇਨ ਚੌਂਕ ਵਿੱਖੇ ਪਹੁੰਚਣ ਤੇ ਅਗਰਵਾਲ ਸਭਾ (ਰਜਿ਼ ) ਸੁਨਾਮ ਵੱਲੋਂ ਜੋਤੀ ਦੇ ਦਰਸ਼ਨ ਕਰਕੇ ਬਹੁਤ ਹੀ ਸਾ਼ਨਦਾਰ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਉਘੇ ਉਦਯੋਗਪਤੀ ਸ੍ਰੀ ਅਰੁਣ ਸਿੰਗਲਾ ਤੇ ਅਮਨ ਸਿੰਗਲਾ ਨੇ ਚੰਡੀਗੜ੍ਹ ਤੋਂ ਸਪੈਸ਼ਲ ਆ ਕੇ ਜੋਤੀ ਦੇ ਦਰਸ਼ਨ ਕੀਤੇ ਤੇ ਹਾਜਰੀ ਲਵਾਈ।
ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਨਗਰ ਕੌਂਸਲ ਦੇ ਪ੍ਰਧਾਨ ਮਨਪ੍ਰੀਤ ਬਾਂਸਲ,, ਹਰੀਦੇਵ ਗੋਇਲ,ਰਾਮ ਲਾਲ ਰਾਮਾ ਆਲਮਪੁਰੀਆ, ਹਕੂਮਤ ਰਾਏ ਜਿੰਦਲ, ਕ੍ਰਿਸ਼ਨ ਸੰਦੋਹਾ, ਸਿ਼ਵ ਜਿੰਦਲ, ਮਾਸਟਰ ਰਾਜੀਵ ਬਿੰਦਲ, ਪ੍ਰਦੀਪ ਮੈਨਨ, ਸਾਹਿਲ ਬਬਲੂ, ਰਿੰਕੂ ਪਾਤੜਾਂ, ਸੰਦੀਪ ਦਿੜਬ੍ਹਾ, ਮੁਕੇਸ਼ ਜੁਨੇਜਾ ਚੇਅਰਮੈਨ ਮਾਰਕਿਟ ਕਮੇਟੀ, ਯਾਦਵਿੰਦਰ ਨਿਰਮਾਣ ਸੀਨੀਅਰ ਮੀਤ ਪ੍ਰਧਾਨ ਨਗਰ ਕੌਸਲ, ਮਾਹੀ ਮਹੰਤ ਐਮ ਸੀ,ਸਾਹਿਬ ਸਿੰਘ , ਸੰਦੀਪ ਜਿੰਦਲ, ਕੇਵਲ ਕ੍ਰਿਸ਼ਨ ਮੈਨੇਜਰ, ਰਾਕੇਸ਼ ਗਰਗ, ਲਾਜਪੱਤ ਰਾਏ ਗਰਗ, ਧੀਰਜ ਗੋਇਲ, ਡਾ, ਸੱਤ ਪਾਲ ਗਰਗ, ਮਨੋਹਰ ਅਰੋੜਾ,ਰਮੇਸ਼ ਗਰਗ ਪੱਤਰਕਾਰ,ਰਣਬੀਰ ਰਾਜੂ, ਹਰਭਗਵਾਨ ਸ਼ਰਮਾ, ਸਾ਼ਮ ਲਾਲ ਵਕੀਲ,ਯਸ਼ਪਾਲ ਸਿੰਗਲਾ ਸਮੇਤ ਭਾਰੀ ਗਿਣਤੀ ਵਿੱਚ ਅਗਰਵਾਲ ਭਰਾ ਅਤੇ ਸ਼ਹਿਰ ਨਿਵਾਸੀ ਹਾਜਰ ਸਨ ।