ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਹਰ ਮਹੀਨੇ ਦੀ ਤਰਾਂ ਇਸ ਵਾਰ ਵੀ ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਏਕਮ ਦਾ ਦਿਹਾੜਾ ਮਹਾਰਾਜਾ ਅਗਰਸੇਨ ਚੌਕ ਵਿੱਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਹਾਰਾਜਾ ਅਗਰਸੇਨ ਜੀ ਦੀ ਪੂਜਾ ਅਰਚਣਾ ਕੀਤੀ ਗਈ ਆਰਤੀ ਗਾਈ ਗਈ ਤੇ ਪ੍ਰਤਿਮਾ ਤੇ ਫੁੱਲ ਮਾਲਾ ਪਾਈ ਗਈ। ਇਸ ਮੌਕੇ ਤੇ ਪੂਜਾ ਪ੍ਰਸਾਦ ਦੀ ਸੇਵਾ ਬੇਟੇ ਸੱਸੀ਼ਕਾਂਤ ਸਪੁੱਤਰ ਵਿਕਰਮ ਗਰਗ ਵਿੱਕੀ ਪਧਾਨ ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਡਾ, ਰਾਜੀਵ ਸਿੰਗਲਾ ਜੀ ਨੇ ਉਨ੍ਹਾਂ ਦੇ ਸਪੁੱਤਰ ਦੇਵਾਂਗ ਸਿੰਗਲਾ ਵੱਲੋਂ ਆਲ ਇੰਡੀਆ ਏਮਜ਼ ਪੀ, ਜੀ ਇੰਟਰੈਸ ਟੈਸਟ ਵਿੱਚੋ, 28 ਵਾਂ ਰੈਂਕ ਪ੍ਰਾਪਤ ਕਰਕੇ ਏਮਜ਼ ਦਿੱਲੀ ਵਿੱਚ ਦਾਖਲਾ ਮਿਲਣ ਦੀ ਖੁਸ਼ੀ ਵਿੱਚ ਕੀਤੀ ਗਈ।
ਇਸ ਮੌਕੇ ਤੇ ਅਗਰ ਰਤਨ ਸਾ਼ਮ ਲਾਲ ਸਿੰਗਲਾ ਜਿਲ੍ਹਾ ਪ੍ਰਧਾਨ, ਮਨਪ੍ਰੀਤ ਬਾਂਸਲ ਨਗਰ ਕੌਸਲ ਪ੍ਰਧਾਨ, ਅਗਰ ਰਤਨ ਕ੍ਰਿਸ਼ਨ ਸੰਦੋਹਾ ਸ੍ਰਪਰਸਤ ਤੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਵਧਾਈ ਦਿੱਤੀ ਤੇ ਮਹਾਰਾਜਾ ਅਗਰਸੇਨ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕੇ ਉਹ ਦੋਵਾਂ ਬੱਚਿਆਂ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸੇ਼ ਅਤੇ ਦੋਵਾਂ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ।
ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਅਗਰ ਰਤਨ ਸਾ਼ਮ ਲਾਲ ਸਿੰਗਲਾ ਜਿਲ੍ਹਾ ਪ੍ਰਧਾਨ, ਨਗਰ ਕੌਸਲ ਪ੍ਰਧਾਨ ਮਨਪ੍ਰੀਤ ਬਾਂਸਲ, ਹਰੀ ਦੇਵ ਗੋਇਲ, ਰਵੀ ਕਮਲ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਅਗਰ ਰਤਨ ਕ੍ਰਿਸ਼ਨ ਸੰਦੋਹਾ, ਹਕੂਮਤ ਰਾਏ ਜਿੰਦਲ, ਯਸ਼ਪਾਲ ਸਿੰਗਲਾ, ਸਿ਼ਵ ਜਿੰਦਲ ਡਾ, ਰਾਜੀਵ ਸਿੰਗਲਾ, ਨਰੇਸ਼ ਸਿੰਗਲਾ, ਸਾ਼ਮ ਲਾਲ ਐਡਵੋਕੇਟ, ਮਾਸਟਰ ਰਾਜੀਵ ਬਿੰਦਲ, ਗਿਰਧਾਰੀ ਲਾਲ ਜਿੰਦਲ, ਕੇਵਲ ਕ੍ਰਿਸ਼ਨ ਮੈਨੇਜਰ, ਰਾਕੇਸ਼ ਗਰਗ, ਗੌਰਵ ਜਨਾਲੀਆ, ਡਾ, ਸੱਤਪਾਲ ਗਰਗ, ਬਿੰਦਰਪਾਲ, ਸੁਰੇਸ਼ ਜਿੰਦਲ ਐਡਵੋਕੇਟ, ਮੁਕੇਸ਼ ਗਰਗ, ਵਿਮਲ ਜੈਨ, ਸੰਜੀਵ ਜਿੰਦਲ, ਮਿੰਟੂ ਜਖੇਪਲੀਆ, ਮੁਨੀਸ਼ ਮੋਨੂੰ ਗਰਗ, ਸੱਸੀ਼ਕਾਂਤ ਗਰਗ, ਕਾਲਾ ਨਾਗਰਾ, ਭੂਸ਼ਣ ਕਾਂਸਲ, ਮਹਿੰਦਰ ਜੈਨ, ਦੇਵਾਂਗ ਸਿੰਗਲਾ, ਰਮੇਸ਼ ਗਰਗ ਪੱਤਰਕਾਰ, ਡਾਕਟਰ ਰੇਣੂ ਸਿੰਗਲਾ, ਹੈਪੀ ਜੈਨ ਤੇ ਮੰਜੂ ਗਰਗ ਸਮੇਤ ਭਾਰੀ ਗਿਣਤੀ ਵਿੱਚ ਅਗਰਵਾਲ ਸਮਾਜ ਦੇ ਭੈਣ ਭਰਾ ਹਾਜਰ ਸਨ।