ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ ਅਮਰਗੜ੍ਹ ਦੀ ਇੱਕ ਵਿਸੇਸ਼ ਮੀਟਿੰਗ ਹੋਈ ਜਿਸ ਵਿੱਚ ਅਗਰਵਾਲ ਸਭਾ ਸੁਨਾਮ ਦੇ ਚੀਫ ਪੈਟਰਨ ਤੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਮਨਪ੍ਰੀਤ ਬਾਂਸਲ ਨੂੰ ਸਪੈਸ਼ਲ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਬੁਲਾਰਿਆਂ ਨੇ ਮਨਪ੍ਰੀਤ ਬਾਂਸਲ ਨੂੰ ਨਗਰ ਕੌਂਸਲ ਸੁਨਾਮ ਦਾ ਪ੍ਰਧਾਨ ਬਨਣ ਤੇ ਵਧਾਈ ਦਿਂਤੀ ਅਤੇ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਤੇ ਅਗਰਵਾਲ ਸਭਾ ਸੁਨਾਮ ਦੇ ਸਰਪ੍ਰਸਤ ਅਗਰ ਰਤਨ ਕ੍ਰਿਸ਼ਨ ਸੰਦੋਹਾ ਤੇ ਹਰੀਦੇਵ ਗੋਇਲ, ਸਾਬਕ ਪ੍ਰਧਾਨ ਹਕੂਮਤ ਰਾਏ ਜਿੰਦਲ ਤੋਂ ਇਲਾਵਾ ਅਮਰਗੜ੍ਹ ਅਗਰਵਾਲ ਸਭਾ ਦੇ ਆਗੂ ਸ੍ਰੀ ਬਲਵੀਰ ਚੰਦ ਸਿੰਗਲਾ ਸਰਪ੍ਰਸਤ, ਜਗਦੀਸ਼ ਸਿੰਗਲਾ, ਹਰਸ਼ ਸਿੰਗਲਾ ਜਿਲਾ ਸਕੱਤਰ, ਵਿਜੈ ਸਿੰਗਲਾ, ਡਾ, ਕ੍ਰਿਸ਼ਨ ਕੁਮਾਰ, ਸੁਦਰਸ਼ਨ ਸਿੰਗਲਾ, ਮਨੋਜ ਕੁਮਾਰ, ਮੇਘ ਰਾਜ ਬਾਂਸਲ, ਸਰਜੀਵਨ ਜਿੰਦਲ ਕੈਸੀ਼ਅਰ, ਸੰਜੀਵ ਸਿੰਗਲਾ ਸਾਬਕ ਪ੍ਰਧਾਨ, ਦਵਿੰਦਰ ਮੋਦੀ, ਡਾ, ਮਿੰਕਲ ਗੁਪਤਾ, ਰਾਜਿੰਰ ਪਾਲ ਸਿੰਗਲਾਤ ਤੇ ਜੀਵਨ ਕੁਮਾਰ ਸਮੇਤ ਸਭਾ ਦੇ ਮੈਂਬਰ ਹਾਜਰ ਸਨ।